ਸਰਪੰਚੀ ਦੇ ਇਲੈਕਸ਼ਨ ਤੋਂ ਕੁੱਝ ਸਮਾਂ ਪਹਿਲਾਂ ਕਿਸੇ ਮਿੱਤਰ ਦੇ ਕਹਿਣ ਦੇ ਦੋ ਧਿਰਾਂ ਦਾ ਰਾਜ਼ੀਨਾਮਾ ਕਰਾਉਂਣ ਚਲੇ ਗਏ। ਚਾਮਲੇ ਦੋਵੇਂ ਹੀ ਪੂਰੇ ਸੀ । ਇੱਕ ਨਾਲ ਗੱਲ ਕੀਤੀ ਕਹਿੰਦੇ ਪੂਰਾ ਮਹੱਲਾ ਹੀ ਦੁਖੀ ਏ ਇਹਨਾਂ ਤੋਂ। ਓਹਨਾ ਨੂੰ ਚੁੱਪ ਕਰਵਾ ਲਵੋ ਤੇ ਸਾਡਾ ਬੱਸ ਰਾਜ਼ੀਨਾਮਾ ਹੀ ਏ। ਦੂਜਿਆਂ ਦੇ ਘਰ ਗਏ ਤੇ ਗਲੀ ਦੇ ਬਿਲਕੁਲ ਅਖੀਰ ਤੇ ਘਰ ਸੀ । ਸਾਰਾ ਕਸੂਰ ਅਸੀਂ ਓਹਦੇ ਵਿੱਚ ਕੱਢ ਦਿੱਤਾ ਤੇ ਕਿਹਾ ਕੇ ਕਿ ਭਾਈ ਤੇਰੇ ਤੇ ਕੋਈ ਨਹੀਂ ਖੁਸ਼ ਤੂੰ ਟਿਕ ਜਾ । ਏਨਾ ਸੁਣ ਓਹ ਸਾਡੇ ਨਾਲ ਵਾਲੇ ਨੂੰ ਬਾਹਰ ਲੈ ਗਿਆ , ਅੰਦਰ ਮੈਂ ਤੇ ਇੱਕ ਸਾਡਾ ਮਿੱਤਰ । ਓਹਦੇ ਘਰ ਵਾਲੀ ਕਹਿਣ ਲੱਗੀ ਵੀਰ ਜੀ ਕੀ ਦੱਸੀਏ,,ਇਹ ਦਾਰੂ ਪੀਂਦਾ ਤੇ ਬੱਚਿਆਂ ਦੀ ਜ਼ਿੰਦਗੀ ਖਰਾਬ ਕਰ ਰਿਹਾ,ਬੋਲਣੋਂ ਨਹੀਂ ਹਟਦਾ ,ਇੱਕ ਗੁਡੀਆ ਸੀ ਓਹ ਚੱਲ ਵਸੀ ਤੇ ਦੋ ਬੇਟੇ ਆ ,,ਜਿੱਥੇ ਵੀ ਜਾਈਦਾ ਕਲੇਸ਼ ਗਲੋਂ ਨਹੀਂ ਲਹਿੰਦਾ,ਪਿੰਡ ਛੱਡ ਸ਼ਹਿਰ ਆਏ ਸੀ ਏਥੇ ਵੀ ਓਹੀ ਕੁੱਝ, ਅਸੀਂ ਦੋ ਵਾਰ ਪਾਸਟਰ ਤੋਂ ਅਰਦਾਸ ਵੀ ਕਰਵਾ ਲਈ,ਦਸ ਹਜ਼ਾਰ ਭੇਂਟ ਵੀ ਦਿੱਤੀ ਪਰ ਨਹੀਂ ਫਰਕ ਪਿਆ। ਮੈਂਨੂੰ ਪਾਸਟਰ ਦੀ ਗੱਲ ਸੁਣ ਧੁਰਧਰੀ ਜਿਹੀ ਛਿੜ ਪਈ,,ਮੈਂ ਇੱਕ ਦਮ ਓਹਦੇ ਵੱਲ ਤੱਕਿਆ ਤੇ ਕਿਹਾ ਕੇ ਦੇਖ ਬੀਬੀ ਮੈਂ ਕਿਸੇ ਧਰਮ ਬਾਰੇ ਮਾੜਾ ਚੰਗਾ ਤਾਂ ਨਹੀਂ ਕਹਿੰਦਾ ਪਰ ਤੂੰ ਇੱਕ ਵਾਰ ਮੇਰੈ ਕਹਿਣ ਤੇ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕ ਆ। ਕਿਓਂਕਿ ਉਸ ਦਰ ਤੇ ਸਿੱਖਾਂ ਨੇ ਆਪਣੇ ਸਿਰ ਕੱਟ ਕੇ ਭੇਂਟ ਕੀਤੇ ਹੋਏ ਆ ਤੇ ਸਿਰਾਂ ਤੋਂ ਵੱਡੀ ਇਸ ਧਰਤੀ ਤੇ ਕੋਈ ਭੇਂਟ ਨਹੀਂ। ਕੋਈ ਦਰ ਵੀ ਇਹੋ ਜਿਹਾ ਨਹੀਂ ਜਿਥੇ ਸਿਰ ਚੜ੍ਹਾਏ ਜਾਂਦੇ ਹੋਣ । ਪਰ ਸਿੱਖਾਂ ਨੇ ਹੱਸ ਕੇ ਗੁਰੂ ਅੱਗੇ ਅਰਪਣ ਕਰ ਦਿੱਤੇ। ਮੇਰੀਆਂ ਗੱਲਾਂ ਸੁਣ ਓਹ ਥੋੜਾ ਭਾਵੁਕ ਹੋਈ ਤੇ ਕਹਿਣ ਲੱਗੀ ਕਿ ਅਸੀਂ ਕੱਲ ਨੂੰ ਹੀ ਚਲੇ ਜਾਵਾਂਗੇ, ਮੇਰੀ ਪਰਸੋਂ ਗੱਲ ਹੋਈ ਕਹਿੰਦੇ ਜਦੋਂ ਦੇ ਦਰਬਾਰ ਸਾਹਿਬ ਹੋ ਕੇ ਆਏ ਆ ਸਾਡੀਆਂ ਇਛਾਵਾਂ ਹੀ ਮੁੱਕ ਗਈਆਂ। ਝੋਲੀ ਅੱਡਣ ਤੋਂ ਪਹਿਲਾਂ ਹੀ ਭਰ ਗਈ। ਸਾਨੂੰ ਜ਼ਿੰਦਗੀ ਦਾ ਕੋਈ ਮਕਸਦ ਮਿਲ ਗਿਆ ਏ।
ਕਿਸੇ ਨੇ ਸਲਾਹ ਦਿੱਤੀ ਕਿ ਦੇਖੀਂ ਕਿਤੇ ਕੋਈ ਓਦਾਂ ਦਾ ਕੰਮ ਨਾਂ ਕਰ ਬੈਠੀਂ ਮਗਰੋਂ ਕਿਸੇ ਨੇ ਪ੍ਰੀਵਾਰ ਦੀ ਸਾਰ ਨਹੀਂ ਲੈਣੀ,ਚੁੱਲਿਆਂ ਵਿੱਚ ਘਾਹ ਉੱਘ ਆਵੇਗਾ,,ਤਕਲੀਫਾਂ ਕੱਟਣੀਆਂ ਪੈ ਸਕਦੀਆਂ। ਤੇ ਸੱਚ ਪੁੱਛੋ ਤਾਂ ਏਥੋਂ ਤੱਕ ਵੀ ਸ਼ਿਕਾਇਤ ਕਰ ਦਿੱਤੀ ਕਿ ਯਾਰ ਥੋਡੇ ਕਰਕੇ ਸਿੱਖਾਂ ਨੂੰ ਛਿੱਤਰ ਪੈਂਦੇ ਆ,,ਤੁਸੀਂ ਚੰਦ ਕੁ ਜਨੇ ਫੇਰ ਸਿੱਖਾਂ ਦੀ ਨਸਲਕੁਸ਼ੀ ਕਰਵਾਓਗੇ। ਪਰ ਅੱਗੋਂ ਬੋਲਿਆ ਕਹਿੰਦਾ ਸਹੀ ਗੱਲ ਆ ਤੇਰੀ ਪਰ ਕੀ ਕਰੀਏ ਸਾਨੂੰ ਓਹ ਸੌਂਣ ਨਹੀਂ ਦਿੰਦੇ ,,ਓਹ ਨਿੱਕੇ ਨਿੱਕੇ ,,ਜਿੰਨਾ ਦੇ ਮੁੱਛਾਂ ਵੀ ਚੱਜ ਨਾਲ ਨਹੀਂ ਸੀ ਫੁੱਟੀਆਂ,ਤੇ ਜਿੰਨਾ ਨੇ ਚੱਜ ਨਾਲ ਦੁਨਿਆਦਾਰੀ ਵੀ ਨਹੀਂ ਸੀ ਦੇਖੀ ਤੇ ਓਹਨਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰ ਦਿੱਤਾ ਗਿਆ। ਕੀ ਕਰੀਏ ਸਾਨੂੰ ਰਾਤ ਨੂੰ ਜਗਾ ਲੈਂਦੇ ਆ ਤੇ ਕਹਿੰਦੇ ਆ ਕੇ ਭਾਊ ਦੱਸੋ ਕੀ ਕਸੂਰ ਸੀ ਸਾਡਾ ,ਆਪ ਤੁਸੀਂ ਮਹਿਲਾਂ ਵਰਗੇ ਘਰ ਪਾਈ ਬੈਠੇ ਜੋ,ਸਾਡਾ ਵੀ ਚਿੱਤ ਕਰਦਾ ਸੀ ਜਿਓਂਣ ਨੂੰ, ਸਾਡਾ ਵੀ ਚਿੱਤ ਕਰਦਾ ਸੀ ਮਾਂ ਸਾਡੇ ਤੋਂ ਪਾਣੀਂ ਵਾਰ ਕੇ ਪੀਂਦੀ । ਪਰ ਲੱਗਦਾ ਸਾਡੀ ਮਾਂ ਸਾਡੇ ਮੱਥੇ ਕਾਲੇ ਟਿੱਕੇ ਲਾਉਂਣਾ ਭੁੱਲ ਗਈ,ਲੱਗਦਾ ਸਾਡੀ ਮਾਂ ਨੇ ਸਾਡੀ ਨਜਰ ਨਹੀਂ ਉਤਾਰੀ। ਤੁਸੀਂ ਸਾਂਭੋਂ ਪ੍ਰੀਵਾਰ ,ਤੁਸੀਂ ਸਾਂਭੋਂ ਆਪਣੇ ਘਰ ,,ਜੇ ਜਲਾਲਤ ਕੱਟਣੀ ਸਿੱਖ ਹੀ ਲਈ ਏ ਤੇ ਫਿਰ ਦਿਖਾਈ ਚੱਲੋ ਬੇਗੈਰਤੀ ਦਾ ਮੁਜਰਾ ਵੀ ਦੁਸ਼ਮਣਾਂ ਨੂੰ । ਕਹਿੰਦੇ ਹੁੰਦੇ ਆ ਕਿ ਸੂਰਮੇ ਨੇ ਜੇਕਰ ਗੋਲੀ ਹਿੱਕ ਚ ਖਾਧੀ ਹੋਵੇ ਤਾਂ ਉਸ ਨੂੰ ਮੇਹਣਾਂ ਨਹੀਂ ਮਾਰੀ ਦਾ । ਸਵਾਲ ਓਹਨੂੰ ਸਿਰਫ ਪਿੱਠ ਚ ਗੋਲੀ ਖਾਧੀ ਦਾ ਹੁੰਦਾ ਕਿ ਦੱਸ ਤੂੰ ਮੈਂਦਾਨ ਛੱਡ ਕੇ ਭੱਜਿਆ ਕਿਓਂ ਸੀ । ਅਸਲ ਵਿੱਚ ਧਰਮ ਯੁੱਧ ਦੀ ਤੰਦ ਐਨੀ ਬਰੀਕ ਏ ਕਿ ਇਹ ਹਰੇਕ ਨੂੰ ਦਿਖਾਈ ਨਹੀਂ ਦਿੰਦੀ। ਜਿੰਨਾਂ ਨੂੰ ਇਹ ਦਿਖਾਈ ਦਿੰਦੀ ਏ ਓਹਨਾਂ ਨੂੰ ਫਾਂਸੀ ਕੀ,,ਜੇਲਾਂ ਕੀ ,ਤੇ ਗੋਲੀਆਂ ਕੀ ।