ਤਾਇਆ ਜੀ @punjabisahit Channel on Telegram

ਤਾਇਆ ਜੀ

@punjabisahit


ਟੈਲੀਗ੍ਰਾਮ ਤੇ ਪੰਜਾਬੀ ਲਿਖਤਾਂ ਦਾ ਇਕਲੌਤਾ ਚੈਨਲ, ਜਿਸ ਵਿਚ ਕੇਵਲ ਲਿਖਤਾਂ ਮਿਲਣਗੀਆਂ। ਸਾਡੇ ਗਰੁੱਪ-ਚੈਨਲ:
@PunjabiLikhtan
@PunjabiSahit
https://whatsapp.com/channel/0029VaA78jZADTOLDOZlwp1Y

ਪੰਜਾਬੀ ਸਾਹਿਤ (Punjabi)

ਤੁਸੀਂ ਪੰਜਾਬੀ ਸਾਹਿਤ ਨਾਮ ਦੇ ਟੈਲੀਗ੍ਰਾਮ ਚੈਨਲ ਦੀ ਯਾਤਰਾ 'ਤੈਆ ਜੀ' ਨਾਲ ਜੋੜ ਸਕਦੇ ਹੋ। ਇਸ ਚੈਨਲ ਉੱਤੇ ਤੁਹਾਡੇ ਲਈ ਪੰਜਾਬੀ ਲਿਖਤਾਂ ਦੀ ਵਿਪੁਲ ਥਾਂ ਹੈ, ਜਿਵੇਂ ਕਿ ਕਹਾਣੀਆਂ, ਕਵਿਤਾਵਾਂ, ਅਤੇ ਹੋਰ ਲਿਖਤਾਂ। ਤੁਸੀਂ ਤੈਆ ਜੀ 'ਤੇ ਜੁੜ ਕੇ ਨਵੇਂ ਅਤੇ ਮੁੱਖ ਪੰਜਾਬੀ ਲਿਖਤਾਂ ਦੀ ਦੁਨੀਆ ਵਿੱਚ ਘੁਮਾਈ ਜਾ ਸਕਦੀ ਹੈ। ਇਸ ਚੈਨਲ ਨੂੰ ਸ਼ੇਅਰ ਕਰਨ ਨਾਲ ਤੁਸੀਂ ਆਪਣੇ ਦੋਸਤਾਂ ਨੂੰ ਪੰਜਾਬੀ ਸਾਹਿਤ ਦੀ ਵਿਸ਼ੇਸ਼ ਸਮਰੱਥਾ ਦਰਜ ਕਰਾ ਸਕਦੇ ਹੋ। ਇਸ ਚੈਨਲ 'ਤੇ ਜੁੜਨ ਲਈ ਸਿਮਤਵਾਰ ਸਮੇਂ ਆਪਣੇ ਟੈਲੀਗ੍ਰਾਮ ਐਪ ਵਿੱਚ @PunjabiSahit ਦੀ ਭਰਪੂਰ ਸਹਾਇਤਾ ਲਿਆਓ। ਤੇ ਇਹ ਚੈਨਲ ਨਾਲ ਜੁੜਨ ਦੀ ਲਿੰਕ ਲਈ ਸਿਰਫ ਕਲਿੱਕ ਕਰੋ: https://whatsapp.com/channel/0029VaA78jZADTOLDOZlwp1Y

ਤਾਇਆ ਜੀ

10 Nov, 04:54


🗳

ਤਾਇਆ ਜੀ

03 Nov, 03:26


ਭੜਾਕੇ, ਹੁੱਲੜਬਾਜ਼ੀ, ਮਿਠਿਆਈਆਂ, ਦਾਰੂ-ਸਿੱਕਾ, ਫ਼ਾਲਤੂ ਕਰਮ-ਕਾਂਡਾਂ, ਬੂਬਨਿਆਂ ਦੀਆਂ ਜੁੱਤੀਆਂ ਚੱਟਣ, ਫੁੱਲ-ਤੇਲ-ਪੈਸਾ ਬਰਬਾਦ ਕਰਨ ਤੋਂ ਜ਼ਰਾ ਵਿਹਲ ਮਿਲ ਗਈ ਹੋਵੇ ਤਾਂ "1984 ਸਿੱਖ ਨਸਲਕੁਸ਼ੀ" ਬਾਰੇ ਵੀ ਥੋੜ੍ਹੀ ਜਾਣਕਾਰੀ ਲੈ ਲਈਏ:

🔹1984-A Sikh Story (BBC)
🔹Unheard Stories of 1984 (ABP)
🔹जब जली थी दिल्ली (ABP)
🔹The Truth About Nov-1984 Delhi Genocide
🔹ਵਿਧਵਾ ਕਲੋਨੀ - India's Unsettled Settlement
🔹Injustice 1984 (Short Movie)
🔹The Kaurs of 1984 (Quint)

ਕਿਸੇ ਪੀੜਤ ਦੀ ਬਾਂਹ ਫੜਨ ਜਾਂ ਅਵਾਜ਼ ਉਠਾਉਣ ਜੋਗੇ ਆਪਾਂ ਕਿੱਡੇ ਕੁ ਫੰਨੇ-ਖਾਂ ਆਂ, ਏਹ ਤਾਂ 40 ਸਾਲਾਂ ਤੋਂ ਸਾਬਤ ਕਰਦੇ ਈ ਆਏ ਆਂ...

ਤਾਇਆ ਜੀ

04 Aug, 04:07


ਸਾਰੇ ਗਰੁੱਪਾਂ-ਚੈਨਲਾਂ ਦੇ ਲਿੰਕ:

✊🏼 ਪੰਜਾਬ-ਪੰਜਾਬੀ-ਪੰਜਾਬੀਅਤ
🗞 ਖ਼ਬਰਾਂ ਤੇ ਜਾਣਕਾਰੀ
✍️ ਸਾਹਿਤਕ ਚੈਨਲ
📚 ਪੜ੍ਹਾਈ-ਲਿਖਾਈ
🪯 ਧਾਰਮਿਕ ਤੇ ਇਤਿਹਾਸਕ
🎨 ਕਲਾ ਤੇ ਫੋਟੋਗਰਾਫ਼ੀ
🎼 ਪੰਜਾਬੀ ਗੀਤ-ਸੰਗੀਤ
🛠 ਤਕਨੀਕੀ ਤੇ ਸ਼ੋਸ਼ਲ-ਮੀਡੀਆ
🔮 ਕੁੱਝ ਹੋਰ ਟੈਲੀਗ੍ਰਾਮ ਚੈਨਲ

📣 ਫ਼ੇਸਬੁੱਕ/ਵੱਟਸੈਪ/ਯੂਟੂਪ 'ਤੇ

ਤਾਇਆ ਜੀ

31 Jul, 07:43


ਵਿਆਹੇ ਤਾਂ ਬਥੇਰੇ ਹੁੰਦੇ ਨੇ ਪਰ ਜੀਵਨ-ਸਾਥੀ ਕਿਸੇ-ਕਿਸੇ ਕੋਲ ਈ ਹੁੰਦਾ...

ਤਾਇਆ ਜੀ

30 Jul, 15:59


ਸਿਆਣਿਆਂ ਨੇ ਸੱਚ ਕਿਹਾ-

ਨੰਗ ਦੀ ਪਛਾਣ ਗੱਲ ਚੱਕਵੀਂ ਕਰੇ...

ਕੁੱਤੇ ਭੌਂਕਦੇ ਨੇ ਤੇ ਹਾਥੀ ਮਸਤ ਚਾਲ ਲੰਘ ਜਾਂਦਾ...

ਇੱਕ ਗੰਦੀ ਮੱਝ ਨਾਲ ਦੀਆਂ ਨੂੰ ਵੀ ਲਬੇੜ ਦਿੰਦੀ ਏ...

ਛੋਟਾ ਭਾਂਡਾ ਅਕਸਰ ਈ ਛਲਕ ਜਾਂਦੈ...

ਰੂੜੀਆਂ 'ਤੇ ਸੌਣ ਵਾਲ਼ਿਆਂ ਨੂੰ ਜਦੋਂ ਮਹਿਲਾਂ ਦੇ ਸੁਪਨੇ ਆਉਣ ਲੱਗ ਜਾਣ, ਸਮਝੋ ਹੋਛਾਪਣ ਸਿਰ ਚੜ੍ਹ ਬੋਲ ਰਿਹੈ...

ਤਾਇਆ ਜੀ

30 Jul, 15:55


ਪੰਜਾਬੀ ਸੂਬੇ ਦਾ ਮੋਰਚਾ

ਪੰਜਾਬੀ ਸੂਬੇ ਦਾ ਮੋਰਚਾ ਪੂਰਾ ਭਖਿਆ ਹੋਇਆ ਸੀ। ਪੁਲਿਸ ਨੂੰ ਇਸ ਦੇ ਹਮਾਇਤੀਆਂ ਨਾਲ ਸਖ਼ਤੀ ਨਾਲ ਪੇਸ਼ ਆਉਣ ਭਾਵ ਤਸ਼ੱਦਦ ਕਰਨ ਦੀਆਂ ਹਦਾਇਤਾਂ ਸਨ। ਪੰਜਾਬੀ ਸੂਬੇ ਦਾ ਨਾਅਰਾ ਲਾਉਣ 'ਤੇ ਵੀ ਪਾਬੰਦੀ ਸੀ। ਹਰ ਠਾਣੇਦਾਰ ਨੂੰ ਰੋਜ਼ 'ਉੱਪਰ' ਦੱਸਣਾ ਪੈਂਦਾ ਸੀ ਕਿ ਅੱਜ ਕਿੰਨੇ ਪੰਜਾਬੀ ਸੂਬੇ ਵਾਲੇ 'ਸਿੱਧੇ' ਕੀਤੇ।

ਇੱਕ ਥਾਣੇਦਾਰ ਦਿਨ ਦਾ ਥੱਕਿਆ ਖਿਝਿਆ ਸ਼ਾਮ ਨੂੰ ਥਾਣੇ ਵੜਿਆ ਤਾਂ ਮੁਨਸ਼ੀ ਨੂੰ ਪੁੱਛਣ ਲੱਗਾ, "ਅੱਜ ਪੰਜਾਬੀ ਸੂਬੇ ਵਾਲੇ ਕਿੰਨੇ ਫੜੇ?"

ਜਦ ਮੁਨਸ਼ੀ ਨੇ ਦੱਸਿਆ ਕਿ ਕੋਈ ਨਹੀਂ ਤਾਂ ਥਾਣੇਦਾਰ ਦੀ ਪ੍ਰੇਸ਼ਾਨੀ ਤੇ ਖਿਝ ਹੋਰ ਵਧ ਗਈ। ਇੱਕ ਨੁੱਕਰੇ ਇੱਕ ਗਰੀਬੜੇ ਜਿਹੇ ਬੰਦੇ ਨੂੰ ਬੈਠਾ ਦੇਖ ਕੇ ਪੁੱਛਣ ਲੱਗਾ, "ਮੁਣਸ਼ੀ, ਔਹ ਕੌਣ ਆ ਓਏ?"

"ਜਨਾਬ, ਇਹ ਫਲਾਨੇ ਪਿੰਡ ਦਾ ਫਲਾਣਾ ਅਮਲੀ ਹੈ। ਏਹਦੇ ਕੋਲੋਂ ਆਪਣੇ ਮੁੰਡਿਆਂ ਨੇ ਪਾਈਆ ਡੋਡੇ ਫੜੇ।"

ਥਾਣੇਦਾਰ ਅਮਲੀ ਨੂੰ ਕੋਲ ਸੱਦ ਕੇ ਹੱਥੀਂ ਪੈ ਨਿਕਲਿਆ। ਘਸੁੰਨ, ਮੁੱਕੀ, ਥੱਪੜ ਦੇ ਜਿੱਧਰ ਪੈਂਦੇ। ਕੰਨ 'ਤੇ ਇੱਕ ਬਹੁਤ ਕਰਾਰੀ ਵੱਜਣ ਨਾਲ ਅਮਲੀ ਘੁਮੇਰ ਖਾ ਕੇ ਭੁੰਜੇ ਡਿੱਗ ਪਿਆ। ਸਾਹੋ ਸਾਹ ਹੋਇਆ ਥਾਣੇਦਾਰ ਹੱਥ ਝਾੜਨ ਲੱਗਾ।

ਅਮਲੀ ਹੌਲੀ ਦੇਣੀ ਉੱਠ ਕੇ ਪੈਰਾਂ ਭਾਰ ਬੈਠ ਗਿਆ। ਦੋਨੋਂ ਹੱਥ ਜੋੜ ਕੇ ਬੜੀ ਅਧੀਨਗੀ ਨਾਲ ਥਾਣੇਦਾਰ ਨੂੰ ਬੇਨਤੀ ਕਰਨ ਲੱਗਾ, "ਹੁਣ ਜਾਣ ਦੇ ਗੁੱਸੇ ਨੂੰ ਮੋਤੀਆਂ ਆਲਿਆ। ਸਾਰਾ ਪੰਜਾਬੀ ਸੂਬਾ ਮੈਨੂੰ ਇਕੱਲੇ ਗਰੀਬ ਨੂੰ ਈ ਦੇ ਦੇਣਾ..?"

ਜਸਵੰਤ ਸਿੰਘ ਜ਼ਫ਼ਰ

ਤਾਇਆ ਜੀ

30 Jul, 15:45


ਖ਼ਬਰ 'ਤੇ ਖ਼ਬਰ

ਦੋ ਮਹੀਨੇ ਮੁੱਖ ਮੰਤਰੀ ਰਹਿਕੇ ਆਪਣੇ ਭਤੀਜੇ ਰਾਹੀਂ ਸੱਤ ਪੀੜ੍ਹੀਆਂ ਦੀ ਕਮਾਈ ਕੱਠੀ ਕਰਨ ਵਾਲੇ ਚੰਨੀ ਨੇ ਪਿਛਲੇ ਦਿਨੀਂ ਥੁੱਕ ਲਾ-ਲਾ ਮੂਸੇਵਾਲਾ ਤੇ ਅੰਬਰਪਾਲ ਦੇ ਇਨਸਾਫ਼ ਦਾ ਮੁੱਦਾ ਸੰਸਦ ਵਿੱਚ ਉਠਾਇਆ ਪਰ '84, ਬੇਅੰਤੇ ਬੁੱਚੜ ਦਾ ਕਾਲ, ਖਾਲੜਾ ਤੇ ਹਜ਼ਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ, 30-30 ਸਾਲ ਵਾਲੇ ਬੰਦੀ ਸਿੰਘਾਂ ਲਈ ਇਨਸਾਫ਼ ਜਿਹੇ ਮੁੱਦੇ ਏਹਨੂੰ ਅੱਜ ਤੱਕ ਕਦੇ ਯਾਦ ਨੀ ਆਏ

ਸ਼ੋਸ਼ਲ-ਮੀਡੀਆ ਭੇਡਾਂ ਵੱਲੋਂ ਚੰਨੀ ਨੂੰ ਸੂਰਮੇ ਤੇ ਨਿਡਰ ਯੋਧੇ ਦਾ ਖਿਤਾਬ ਦੇਣ ਤੋਂ ਬਾਅਦ ਆਉਂਦੇ ਦਿਨੀਂ ਮੂਸੇਵਾਲਾ ਤੇ ਅੰਬਰਪਾਲ ਵਾਲੇ ਬਾਕੀ ਖਿਤਾਬ ਵੀ 1-1 ਕਰਕੇ ਦਿੱਤੇ ਜਾਣਗੇ, ਨਾਲ ਹੀ ਭੇਡਾਂ ਵਿੱਚ ਅਗਲੇ ਮੁੱਖ ਮੰਤਰੀ ਲਈ ਅੰਬਰਪਾਲ ਤੇ ਚੰਨੀ ਵਿਚਕਾਰ ਭੇੜ ਦੇਖਣ ਨੂੰ ਵੀ ਮਿਲ ਸਕਦਾ ਹੈ

ਕਾਲੀ ਦਾਲ ਦੇ ਭਰਦਾਨ ਵੱਲੋਂ ਵਿਦੇਸ਼ ਵਿੱਚ ਬਾਦਲਾਂ ਦੇ ਜਥੇਦਾਰ ਨਾਲ ਮੀਟਿੰਗ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬਾਦਲਾਂ ਦੇ ਜਥੇਦਾਰ ਨੂੰ ਬੰਦ ਚਿੱਠੀ ਸੌਂਪਣ ਤੋਂ ਬਾਅਦ ਭਰਦਾਨ ਨੂੰ ਬਾਦਲਾਂ ਦੇ ਜਥੇਦਾਰਾਂ ਵੱਲੋਂ ਦੋਸ਼ਮੁਕਤ ਕਰਨ ਦਾ ਕੰਮ ਯੋਜਨਾ ਨਾਲ ਅੰਦਰਖਾਤੇ ਚੱਲ ਰਿਹੈ ਤਾਂ ਕਿ ਭੇਡਾਂ ਸੰਤੁਸ਼ਟ ਵੀ ਹੋ ਜਾਣ ਤੇ ਭਰਦਾਨ ਦੀ ਭਰਦਾਨਗੀ ਵੀ ਕਾਇਮ ਰਹੇ

ਜਗ੍ਹਾ-ਜਗ੍ਹਾ ਖ਼ਾਸ ਕਰਕੇ ਮੁਸਲਮਾਨ ਬਹੁਗਿਣਤੀ ਵਾਲੇ ਖੇਤਰਾਂ ਵਿੱਚ ਉੱਚੀ ਅਵਾਜ਼ ਵਿੱਚ ਡੀ.ਜੇ. ਲਾਉਣੇ, ਗੱਡੀਆਂ ਤੇ ਦੁਕਾਨਾਂ ਦੀ ਭੰਨ-ਤੋੜ, ਮਸਜਿਦਾਂ 'ਤੇ ਭਗਵੇਂ ਝੰਡੇ ਲਹਿਰਾਉਣੇ, ਅੱਗ ਤੇ ਜਾਮ ਲਗਾਉਣ ਜਿਹੇ ਧਾਰਮਿਕ ਪ੍ਰੋਗਰਾਮਾਂ ਰਾਹੀਂ ਸਰਕਾਰੀ ਸ਼ਹਿ ਨਾਲ ਕਾਂਵੜ ਯਾਤਰਾ ਆਪਣੇ ਪੂਰੇ ਜੋਬਨ 'ਤੇ ਹੈ

ਤਖਤ ਸ੍ਰੀ ਹਜ਼ੂਰ ਸਾਹਿਬ ਵਿਖੇ ਪ੍ਰਬੰਧਕਾਂ ਨੇ ਅਖੰਠ ਪਾਠ ਦਾ ਪ੍ਰਕਾਸ਼ ਕੀਤੇ ਬਿਨਾਂ ਸ਼ਰਧਾਲੂਆਂ ਦੇ 37 ਲੱਖ ਹੜੱਪੇ, ਸ੍ਰੀ ਅਕਾਲ ਤਖਤ ਤੇ ਦਰਬਾਰ ਸਾਹਿਬ ਵਿਖੇ ਵੀ ਬੀਤੇ ਸਾਲਾਂ 'ਚ ਕਿਹੜਾ ਘਪਲਾ ਜਿਹੜਾ ਨਾ ਹੋਇਆ ਹੋਵੇ, ਬਾਵਜੂਦ ਇਸਦੇ ਸ਼ਰਧਾ-ਉੱਲੂਆਂ ਵੱਲੋਂ ਧਾਰਮਿਕ ਸਥਾਨਾਂ 'ਤੇ ਦਾਨ ਹੋਰ ਵਧ-ਚੜ੍ਹ ਕੇ ਜਾਰੀ ਰਹੇਗਾ, ਗਵਾਂਢ 'ਚ ਭਾਵੇਂ ਗ਼ਰੀਬ ਭੁੱਖਾ ਮਰਦਾ ਹੋਵੇ

ਤਾਇਆ ਜੀ

29 Jul, 14:51


ਜਾਨਵਰਾਂ ਦੇ ਹਸਪਤਾਲ ਇੱਕ ਬੁੱਧੂ, ਖੋਤਾ ਲਿਆਯਾ।
ਡਾਕਦਾਰ ਨੇ ਦੇਖ ਬਿਮਾਰੀ, ਨੁਸਖ਼ਾ ਲਿਖ ਪਕੜਾਯਾ।
ਕਹਿਣ ਲੱਗਾ 'ਏਹ ਚੀਜ਼ਾਂ ਪੀਹਕੇ ਇਕ ਨਲਕੀ ਵਿਚ ਪਾਈਂ।
ਨਲਕੀ ਇਸਦੀ ਨਾਸ ਵਿੱਚ ਰੱਖ, ਫੂਕ ਜ਼ੋਰ ਦੀ ਲਾਈਂ।
ਏਹ ਨਸਵਾਰ ਨਾਸ ਦੀ ਰਾਹੀਂ, ਜਦੋਂ ਮਗ਼ਜ਼ ਵਿਚ ਜਾਊ।
ਤੇਰੇ ਇਸ ਖੋਤੇ ਨੂੰ, ਅਰਬੀ ਘੋੜੇ ਵਾਂਗ ਬਣਾਊ।'

ਕੁੱਝ ਚਿਰ ਮਗਰੋਂ ਖਊਂ ਖਊਂ ਕਰਦਾ, ਬੁੱਧੂ ਮੁੜਕੇ ਆਯਾ।
ਬਿੱਜੂ ਵਾਂਗੂੰ ਬੁਰਾ ਓਸਨੇ, ਹੈਸੀ ਮੂੰਹ ਬਣਾਯਾ।
ਡਾਕਦਾਰ ਨੇ ਸੋਚਿਆ, ਹੋਸੀ ਗਧੇ ਦੁਲੱਤੀ ਲਾਈ।
ਹਾਸਾ ਰੋਕ ਪੁੱਛਿਆ 'ਬੁੱਧੂ, ਏਹ ਕੀ ਸ਼ਕਲ ਬਣਾਈ?'

ਕਹਿਣ ਲੱਗਾ ਹਟਕੋਰੇ ਲੈ ਕੇ, 'ਮੈਂ ਚੀਜ਼ਾਂ ਸਭ ਲਈਆਂ।
ਪੀਸ ਪੂਸਕੇ ਛਾਣ ਛੂਣਕੇ, ਜਦੋਂ ਟਿਚਨ ਹੋ ਗਈਆਂ।
ਨਲਕੀ ਵਿੱਚ ਪਾ, ਨਲਕੀ ਉਸਦੇ ਨਥਨੇ ਵਿੱਚ ਟਿਕਾਈ।
ਦੂਜੀ ਤਰਫ਼ੋਂ ਫੂਕ ਲਾਣ ਹਿਤ, ਮੈਂ ਨਲਕੀ ਮੂੰਹ ਪਾਈ।
ਮੇਰੀ ਫੂਕੋਂ ਪਹਿਲੇ ਹੀ ਚਾ, ਫੂਕ ਗਧੇ ਨੇ ਮਾਰੀ।
ਮੇਰੇ ਗਲ ਦੇ ਅੰਦਰ ਧਸ ਗਈ, ਝੱਟ ਦਵਾਈ ਸਾਰੀ।
ਅੱਲਾ ਬਖ਼ਸ਼ੇ, ਫੂਕ ਓਸਦੀ, ਵਾਂਗ ਹਨੇਰੀ ਆਈ।
ਨਲਕੀ ਭੀ ਲੰਘ ਜਾਣੀ ਸੀ ਮੈਂ ਫੜਕੇ ਮਸਾਂ ਬਚਾਈ।'

ਉਸਦੀ ਸੁਣਕੇ ਗੱਲ ਡਾਕਟਰ, ਹੱਸ ਹੱਸ ਦੂਹਰਾ ਹੋਯਾ।
ਬੁੱਧੂ ਉਸ ਨੂੰ ਵੇਖ ਹੱਸਦਿਆਂ, ਦੂਣਾ ਚੌਣਾ ਰੋਯਾ।
ਹੱਸਦੇ-ਰੋਂਦੇ ਦੇਖ ਦੁਹਾਂ ਨੂੰ, 'ਸੁਥਰਾ' ਭੀ ਮੁਸਕਾਯਾ:
'ਸੁਣ ਓ ਬੁੱਧੂ ਇਸ ਜੱਗ ਨੇ ਹੈ, 'ਪਹਿਲ' ਤਾਈਂ ਵਡਿਆਯਾ।
ਜਿਦ੍ਹੀ ਫੂਕ ਵੱਜ ਜਾਵੇ ਪਹਿਲਾਂ, ਜਿੱਤ ਓਸਦੀ ਕਹਿੰਦੇ।
ਤੇਰੇ ਜਹੇ ਸੁਸਤ ਪਿਛਰਹਿਣੇ, ਰੂੰ ਰੂੰ ਕਰਦੇ ਰਹਿੰਦੇ।'

ਚਰਨ ਸਿੰਘ ਸ਼ਹੀਦ

ਤਾਇਆ ਜੀ

29 Jul, 14:45


ਝੁੰਡ ਨਿਕਲਦੇ ਜਦੋਂ ਪ੍ਰਵਾਨਿਆਂ ਦੇ,
ਦੁਨੀਆਂ ਪਰਖਦੀ ਸ਼ਮਾਂ ‘ਤੇ ਸੜ੍ਹੇ ਕਿੰਨੇ,

29 ਜੁਲਾਈ 1992 ਖਾੜਕੂ ਸਿੱਖ ਸੰਘਰਸ਼ ਦਾ ਧਰੂ ਤਾਰਾ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ (ਲੋਕਾਂ ਦਾ ਆਪਣਾ ਜੰਟਾ) ਰਣ ਤੱਤੇ ਵਿੱਚ ਜੂਝਦਿਆਂ ਕੌਮ ਨੂੰ ਆਖਰੀ ਫਤਹਿ ਬੁਲਾ ਗਿਆ, ਤਾਂ ਕੌਮੀ ਚਿੰਤਕਾਂ ਆਖਿਆ ਕਿ ਅੱਜ ਕੌਮ ਦਾ ਇਕ ਹੋਰ ਸਰਦਾਰ ਹਰੀ ਸਿੰਘ ਨਲੂਆ ਸ਼ਹੀਦ ਹੋ ਗਿਆ। ਭਾਈ ਸਾਹਿਬ ਦੀ ਸ਼ਹੀਦੀ ਉਪਰੰਤ ਉਸ ਸਮੇਂ ਕੌਮ ਨੇ ਜੋ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਉਸ ਤੋਂ ਸਿੱਖ ਸੰਘਰਸ਼ ਵਿੱਚ ਭਾਈ ਸਾਹਿਬ ਦੇ ਉੱਚੇ ਸੁੱਚੇ ਕਿਰਦਾਰ ਤੇ ਵੱਡੇ ਰੁਤਬੇ ਦਾ ਅੰਦਾਜ਼ਾ ਸਹਿਜੇ ਹੀ ਹੋ ਜਾਂਦਾ ਹੈ। ਅਸੀਂ ਅੱਜ ਭਾਈ ਸਾਹਿਬ ਦੇ ਬੱਤੀਵੇਂ ਸ਼ਹੀਦੀ ਦਿਹਾੜੇ 'ਤੇ ਉਨ੍ਹਾਂ ਦੀਆਂ ਕੌਮ ਪ੍ਰਤੀ ਨਿਭਾਈਆਂ ਸ਼ਾਨਦਾਰ ਪੰਥਕ ਸੇਵਾਵਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕਰਦੇ ਹਾਂ।

(ਜਗਤਾਰ ਸਿੰਘ)

ਤਾਇਆ ਜੀ

29 Jul, 07:08


ਉਗਰਾਹੀ ਵਾਲੇ ਬਾਬਿਆਂ ਦੇ ਟੋਲੇ ਨੇ ਨਾਜਰ ਸਿੰਘ ਦਾ ਲੋਹੇ ਦਾ ਗੇਟ ਖੜਕਾਇਆ… “ਅੱਜ ਤਾਂ ਕੀੜੀ ਘਰ ਨਰਾਇਣ ਆ ਗਏ ਨੇ... ਮੈਂ ਬਹੁਤ ਬਹੁਤ ਭਾਗਾਂ ਵਾਲਾਂ..." ਬੂਹਾ ਖੋਲ੍ਹਦਿਆਂ ਤੇ ਨੰਗੀਆਂ ਲੱਤਾਂ ਵਾਲੇ ਵੱਡੇ ਬਾਬੇ ਦੇ ਪੈਰੀਂ ਹੱਥ ਲਾਉਂਦਿਆਂ ਨਾਜਰ ਸਿੰਘ ਬੋਲਿਆ...

“ਨਾਜਰ ਸਿਹਾਂ, ਤੈਨੂੰ ਪਤੈ, ਹਰ ਸਾਲ ਦੀ ਤਰ੍ਹਾਂ ਵੱਡੇ ਬਾਬਿਆਂ ਦੀ ਪੰਦਰਵੀਂ ਬਰਸੀ ਵੀਹ ਦਿਨਾਂ ਨੂੰ ਆ ਰਹੀ ਐ... ਏਸ ਵਾਰ ਦੇਸੀ ਘਿਉ ਦੇ ਜਲੇਬ ਚੱਲਣਗੇ... ਏਸ ਤੋਂ ਇਲਾਵਾ ਇੱਕ ਸੌ ਇੱਕ ਲੜਕੀਆਂ ਦੇ ਵਿਆਹ ਕਰਨੇ ਨੇ... ਏਹੋ ਜਿਹੇ ਵੱਡੇ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਈ ਨੇਪਰੇ ਚੜਦੇ ਨੇ..." ਪੰਦਰਾਂ ਹਜ਼ਾਰ ਦੀ ਰਸੀਦ ਕੱਟ ਕੇ ਨਾਜਰ ਸਿੰਘ ਨੂੰ ਫੜਾਉਂਦਾ ਵੱਡੇ ਸਾਰੇ ਢਿੱਡ ਵਾਲਾ ਸੀਨੀਅਰ ਬਾਬਾ ਬੋਲਿਆ...

ਨਾਜਰ ਸਿੰਘ ਰਸੀਦ ਫੜ ਕੇ ਪੈਸੇ ਲੈਣ ਘਰੇ ਚਲਾ ਗਿਆ... “ਰਾਜ ਦੀ ਮੰਮੀ, ਮੈਂ ਬਾਬਿਆਂ ਨੂੰ ਉਗਰਾਹੀ ਦੇਣ ਲਈ ਅਲਮਾਰੀ ਵਿੱਚ ਪੈਸੇ ਰੱਖੇ ਸੀ... ਉਹਨਾਂ ਨੂੰ ਕਿੱਥੇ ਅੱਗ ਲਾ ਦਿੱਤੀ, ਲੱਭਦੇ ਨੀ..." ਨਾਜਰ ਸਿੰਘ ਨੇ ਤਲਖੀ ਵਿੱਚ ਆਪਣੀ ਘਰ ਵਾਲੀ ਸ਼ਾਮੋ ਨੂੰ ਆਖਿਆ

“ਰਾਜਵੰਤ ਦੇ ਭਾਪਾ, ਉਹ ਪੈਸੇ ਤੇਰਾ ਮੁੰਡਾ ਕਾਲਜ ਦੇ ਦੋ ਮੁੰਡਿਆਂ ਨਾਲ ਕੁੱਤਾ ਖ੍ਰੀਦਣ ਚਲਾ ਗਿਆ ਹੈ... ਕਹਿੰਦਾ ਸੀ ਮਾਹੌਲ ਬਹੁਤ ਮਾੜਾ ਹੁੰਦਾ ਜਾ ਰਿਹੈ... ਓਸ ਦੇ ਦੋਸਤਾਂ ਦੇ ਘਰੋਂ ਲੁਟੇਰੇ ਲੁੱਟ ਕਰਕੇ ਲੈਗੇ…" ਸ਼ਾਮੋ ਨੇ ਆਪਣੇ ਘਰ ਵਾਲੇ ਨੂੰ ਗੱਭਰੂ ਮੁੰਡੇ ਦਾ ਪ੍ਰੋਗਰਾਮ ਦੱਸਿਆ

“ਬਾਬਾ ਜੀ ਨਕਦ ਪੈਸੇ ਤਾਂ ਘਰੇ ਵਰਤੇ ਗਏ ਨੇ... ਤੁਸੀਂ ਆਪਣਾ ਖਾਤਾ ਨੰਬਰ ਦਿਉ, ਮੈਂ ਹੁਣੇ ਮੂਬੈਲ ਨਾਲ ਪਾ ਦਿੰਨਾ...”

“ਇਹ ਤਾਂ ਹੋਰ ਵੀ ਚੰਗੀ ਗੱਲ ਐ ਖਾਤੇ ਵਿੱਚ ਪਾਉਣ ਵਾਲੀ, ਜਿਸ ਦਾ ਦੁੱਧ ਵਿਕੇ, ਓਹਨੂੰ ਘਿਓ ਵੇਚਣ ਦੀ ਕੀ ਲੋੜ ਐ...” ਬਾਬੇ ਨੇ ਖਾਤਾ ਨੰਬਰ ਲਿਖ ਕੇ ਦਿੱਤਾ ਤੇ ਨਾਜਰ ਸਿੰਘ ਨੇ ਪੈਸੇ ਪੰਦਰਾਂ ਹਜ਼ਾਰ ਖਾਤੇ ਵਿੱਚ ਪਾ ਦਿੱਤੇ... ਫੇਰ ਬਾਬਿਆਂ ਅਗਲੇ ਘਰ ਦਾ ਬੂਹਾ ਜਾ ਖੜਕਾਇਆ...

ਸ਼ਾਮ ਨੂੰ ਰਾਜ ਨਸਲੀ ਕੁੱਤੇ ਦਾ ਬੱਚਾ ਲੈ ਕੇ ਘਰੇ ਆ ਗਿਆ... “ਓਏ ਮੁੰਡਿਆ, ਮੈਂ ਬਾਬਿਆਂ ਨੂੰ ਉਗਰਾਹੀ ਦੇਣੀ ਸੀ... ਪੈਸੇ ਲੈ ਕੇ ਤੂੰ ਕੁਤੀੜ ਖਰੀਦਣ ਚਲਾ ਗਿਆਂ... ਏਸ ਨੂੰ ਸਾਰੇ ਟੱਬਰ ਜਿੰਨੀ ਖੁਰਾਕ ਚਾਹੀਦੀ ਐ, ਨਾਲੇ ਏਸ ਦਾ ਗੰਦ ਸੁੱਟੇਂਗਾ... ਕੁਤੀੜ ਖਰੀਦਣ ਤੋ ਪਹਿਲਾਂ ਮੇਰੇ ਨਾਲ ਸਲਾਹ ਤੇ ਕਰ ਲੈਣੀ ਸੀ... ਪੰਡ ਰੁਪਇਆਂ ਦੀ ਲਾ ਕੇ ਭੋਰਾ ਜਿੰਨਾ ਬੱਚਾ ਲੈ ਆਇਆਂ..." ਨਾਜਰ ਸਿੰਘ ਨੇ ਆਪਣੇ ਚੜੇ ਪਾਰੇ ਨੂੰ ਕਾਬੂ ਵਿੱਚ ਰੱਖਦਿਆਂ ਮੁੰਡੇ ਨੂੰ ਨਸੀਅਤ ਦਿੰਦਿਆਂ ਆਖਿਆ

“ਵੇਖ ਬਾਪੂ, ਇਹ ਪੈਸੇ ਲੱਗੇ ਕਸਾਰੇ ਨਹੀਂ ਗਏ, ਵੱਡਾ ਹੋ ਕੇ ਘਰ ਦੀ ਰਾਖੀ ਕਰੇਗਾ… ਬਾਕੀ ਮੇਰਾ ਸ਼ੌਕ ਵੀ ਸੀ… ਜੋ ਮੈਂ ਪੂਰਾ ਕਰ ਲਿਐ, ਪਰ ਤੂੰ ਹਰ ਸਾਲ ਬਾਬਿਆਂ ਨੂੰ ਉਗਰਾਹੀਆਂ ਦੇਈ ਜਾਨਾ, ਉਹ ਤੈਨੂੰ ਕੀ ਦਿੰਦੇ ਨੈ..? ਰੱਬ ਨੇ ਕਿਸੇ ਦੀ ਰਾਖੀ ਕੀ ਕਰਨੀ ਹੈ, ਰੱਬ ਦੀ ਰਾਖੀ ਸੀ.ਸੀ.ਟੀ.ਵੀ. ਕੈਮਰੇ ਕਰਦੇ ਨੇ... ਏਸ ਤੋਂ ਇਲਾਵਾ ਮਜਬੂਤ ਗੇਟ, ਜਿੰਦਰੇ ਤੇ ਮਨੁੱਖ ਰੱਬ ਦੀ ਰਾਖੀ ਕਰਦਾ ਹੈ ਪਰ ਇਹ ਦਰਵੇਸ਼ (ਕੁੱਤੇ) ਮਨੁੱਖ ਦੀ ਰਾਖੀ ਕਰਦੇ ਹਨ... ਸੌ ਹੱਥ ਰੱਸਾ, ਸਿਰੇ ‘ਤੇ ਗੰਢ... ਭਾਵ ਮੁੱਕਦੀ ਗਲ ਤੂੰ ਆਪਣੇ ਰੱਬ ਨੂੰ ਪਾਲਣ ‘ਤੇ ਹੁਣ ਤੱਕ ਪੰਜ ਲੱਖ ਰੁਪਏ ਬਰਬਾਦ ਕਰ ਚੁੱਕੈਂ... ਮੈ ਏਸ ਨੂੰ ਪਾਲਾਂਗਾ, ਮੁਸੀਬਤ ਪਈ ਤੋਂ ਪਤਾ ਲੱਗੇਗਾ... ਤੇਰੇ ਬਾਬੇ ਤੇ ਤੇਰਾ ਰੱਬ ਕੰਮ ਆਉਂਦਾ ਜਾਂ ਏਹ ਦਰਵੇਸ਼ ਕੰਮ ਆਉਂਦਾ..." ਮੁੰਡਾ ਆਪਣੀ ਵਿਗਿਆਨਕ ਸੋਚ ਨਾਲ ਆਪਣੇ ਬਾਪ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਬੋਲਿਆ

ਰਾਜ ਦੇ ਭਾਪਾ, ਤੇਰੇ ਧੁੱਪ ਨਾਲ ਧੌਲੇ ਨਹੀਂ ਆਏ... ਥੋੜੀ ਬਹੁਤੀ ਸ਼ਰਮ ਨੂੰ ਹੱਥ ਮਾਰ... ਸਿਆਣੇ ਕਹਿੰਦੇ ਨੇ ਜਦੋਂ ਪਿਉ ਪੁੱਤ ਦੀ ਜੁੱਤੀ ਦਾ ਮੇਚਾ ਇੱਕ ਹੋ ਜਾਵੇ, ਫੇਰ ਗੱਭਰੂ ਪੁੱਤ ਨੂੰ ਅੱਖਾਂ ਦੀ ਘੂਰ ਈ ਬਹੁਤ ਹੁੰਦੀ ਐ... ਕਿਉਂ ਤੂੰ ਓਸਨੂੰ ਆਪਣੇ ਅੱਗੇ ਬੋਲਣ ਦੀ ਜਾਚ ਸਿਖਾ ਰਿਹਾਂ... ਖਬਰਦਾਰ ਜੇ ਫੇਰ ਮੁੰਡੇ ਨੂੰ ਮਾੜਾ ਚੰਗਾ ਬੋਲਿਆ, ਨਵੇਂ ਖੂਨ ਦਾ ਗੁੱਸਾ ਪਤਾ ਨਹੀਂ ਕੀ ਕਰ ਬੈਠੇ..." ਸ਼ਾਮੋ ਨੇ ਆਪਣੇ ਮੁੰਡੇ ਦਾ ਪੱਖ ਪੂਰਦਿਆਂ ਆਪਣੇ ਘਰ ਵਾਲੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਆਖਿਆ

ਹਫਤੇ ਬਾਅਦ ਘਰ ਦੇ ਹਾਲਾਤ ਪਹਿਲਾਂ ਵਰਗੇ ਹੋ ਗਏ... ਸਮਾਂ ਆਪਣੀ ਚਾਲੇ ਤੁਰਿਆ ਗਿਆ... ਸਾਲ ਬਾਅਦ ਕੁੱਤਾ ਭਰ ਜਵਾਨੀ ਵਿੱਚ ਆ ਗਿਆ... ਬਹੁਤੇ ਲੋਕ ਕੁੱਤੇ ਤੋਂ ਡਰਦੇ ਦੂਰੋਂ ਅਵਾਜ਼ਾਂ ਮਾਰ ਕੇ ਘਰੇ ਆਉਂਦੇ... ਨਾਜਰ ਸਿੰਘ ਨੇ ਵੀਹ ਲੱਖ ਰੁਪਏ ਦੇ ਹਿਸਾਬ ਨਾਲ ਇੱਕ ਕਿੱਲਾ ਬੈ ਲੈਣ ਦਾ ਸੌਦਾ ਮਾਰ ਲਿਆ... ਸਵੇਰੇ ਰਜਿਸਟਰੀ ਕਰੌਣ ਜਾਣਾ ਸੀ... ਨਾਜਰ ਸਿੰਘ ਘਰ ਤੋਂ ਕੁੱਝ ਦੂਰੀ ‘ਤੇ ਹਵੇਲੀ ਵਿੱਚ ਸੁੱਤਾ ਸੀ... ਅਚਾਨਕ ਕੰਧ ਟੱਪ ਕੇ ਚਾਰ ਲੁਟੇਰੇ ਹਵੇਲੀ ਵਿੱਚ ਆ ਗਏ... “ਉਏ ਬੁੱਢਿਆਂ, ਜੇ ਜਾਨ ਚਾਹੀਦੀ ਐ, ਤਾਂ ਪੈਲੀ ਖਰੀਦਣ ਵਾਲੇ ਸਾਰੇ ਪੈਸੇ ਸਾਨੂੰ ਫੜਾ ਦੇ..." ਲੁਟੇਰਿਆਂ ਦਾ ਆਗੂ ਰਿਵਾਲਵਰ ਦੀ ਨਾਲੀ ਨਾਜਰ ਸਿੰਘ ਦੇ ਕੰਨ ਉੱਤੇ ਰੱਖਦਾ ਬੋਲਿਆ...

“ਪੈਸੇ ਤਾਂ ਘਰੇ ਅਲਮਾਰੀ ਵਿੱਚ ਪਏ ਨੇ... ਘਰੇ ਚੱਲ ਕੇ ਤੁਹਾਨੂੰ ਦੇ ਦਿੰਨਾ..." ਆਪਣੇ ਰੱਬ ਤੇ ਬਾਬਿਆਂ ਨੂੰ ਮਦਦ ਲਈ, ਮਨ ਵਿੱਚ ਵਾਸਤੇ ਪਾਉਂਦਿਆ ਨਾਜਰ ਸਿੰਘ ਨੇ ਲੁਟੇਰਿਆਂ ਨੂੰ ਆਖਿਆ

ਘਰ ਦੇ ਬੂਹੇ ਅੱਗੇ ਜਾ ਕੇ ਜਦੋਂ ਨਾਜਰ ਸਿੰਘ ਨੇ ਆਪਣੇ ਮੁੰਡੇ ਨੂੰ ਬੂਹਾ ਖੋਲਣ ਲਈ ਟੇਢੇ ਜਿਹੇ ਢੰਗ ਨਾਲ ਅਵਾਜ਼ ਮਾਰੀ ਤੇ ਬੂਹਾ ਖੜਕਾਇਆ ਤਾਂ ਉਸ ਦਾ ਮੁੰਡਾ ਸਾਰੀ ਗੱਲ ਸਮਝ ਗਿਆ ਅਤੇ ਬੂਹਾ ਖੋਲਣ ਲਈ ਕਿਰਪਾਨ ਤੇ ਕੁੱਤਾ ਨਾਲ ਲੈ ਗਿਆ... ਬੂਹਾ ਖੋਲ੍ਹਦਿਆਂ ਸਾਰੇ ਚੋਰ ਜਲਦੀ ਨਾਲ ਘਰ ਅੰਦਰ ਦਾਖਲ ਹੋਣ ਲੱਗੇ ਪਰੰਤੂ ਕੁੱਤਾ ਟੁੱਟ ਕੇ ਲੁਟੇਰਿਆਂ ਨੂੰ ਪੈ ਗਿਆ... ਓਸ ਨੇ ਦੋ ਡਾਕੂਆਂ ਨੂੰ ਬੁਰੀ ਤਰ੍ਹਾਂ ਪਾੜ ਦਿੱਤਾ... ਦੋ ਚੀਕਾਂ ਮਾਰਦੇ ਭੱਜਣ ਵਿੱਚ ਕਾਮਯਾਬ ਹੋ ਗਏ... ਦੋਵੇਂ ਚੋਰ ਜ਼ਿਆਦਾ ਖੂਨ ਵਗਣ ਕਰਕੇ ਮਰ ਗਏ...

ਨਾਜਰ ਸਿੰਘ ਨੇ ਹੁਣ ਬਾਬਿਆਂ ਨੂੰ ਫੂਨ ਕਰਕੇ, ਘਰੇ ਆਉਣ ਲਈ ਤਰਲਾ ਮਾਰਦਿਆਂ ਆਖਿਆ... ਬਾਬਿਆਂ ਨੇ ਸਾਰੀ ਗੱਲ ਸੁਣ ਕੇ ਕਹਿ ਦਿੱਤਾ ਇਹ ਰੌਂਗ ਨੰਬਰ ਹੈ... ਮੁੜ ਸੁੱਚ ਬੰਦ ਕਰ ਦਿੱਤੀ...

ਤਾਇਆ ਜੀ

29 Jul, 07:08


“ਪੁੱਤਰਾ, ਮੈਨੂੰ ਮੁਆਫ ਕਰੀਂ, ਮੈਂ ਤੈਨੂੰ ਐਵੇਂ ਕੁੱਤਾ ਲਿਆਉਣ ਵੇਲੇ ਗੁੱਸੇ ਹੋਇਆ ਸੀ... ਤੇਰੀ ਗੱਲ ਠੀਕ ਨਿਕਲੀ, ਮੁਸੀਬਤ ਵੇਲੇ ਏਹ ਇਹ ਬਾਬੇ ਕੰਮ ਨੀ ਆਉਂਦੇ... ਰੱਬ ਪਾਲਣ ਨਾਲੋਂ ਇਹ ਕੁੱਤਾ ਪਾਲਣਾ ਹਜ਼ਾਰ ਗੁਣਾ ਚੰਗਾ ਐ... ਮੈਂ ਕਈ ਲੱਖ ਰੁਪਏ ਬਾਬਿਆਂ ਨੂੰ ਦੇ ਕੇ ਬਰਬਾਦ ਕਰ ਦਿੱਤੇ, ਪਰ ਮੁਸੀਬਤ ਵਿੱਚ ਕੋਈ ਕੰਮ ਨੀ ਆਇਆ, ਦਸਵੰਧ ਕਿਸੇ ਲੋੜਵੰਦ ਨੂੰ ਦਿਉ...”

@PunjabiSahit

ਤਾਇਆ ਜੀ

29 Jul, 02:58


ਪੰਜਾਬੀ ਬੁਝਾਰਤ ਲੜੀ

ਪੰਜ ਜਣਿਆਂ ਗਠੜੀ ਚੁੱਕੀ
ਜਾ ਸੁੱਟੀ ਦਰਬਾਰ
ਕਾਲ ਕਲੀਚੀ ਦਿੱਤਾ ਧੱਕਾ
ਗਈ ਸਮੁੰਦਰੋਂ ਪਾਰ

ਉੱਤਰ ਬੁਰਕੀ

ਤਾਇਆ ਜੀ

27 Jul, 02:15


ਗੁਰੂਆਂ ਦੀ ਧਰਤੀ ਏ,
ਜਿੱਥੇ ਵਹਿੰਦੇ ਪੰਜ ਦਰਿਆ।

ਰੱਬੀ ਬਾਣੀ ਆਈ ਏ,
ਚੱਲ ਮਰਦਾਨਿਆ ਰਬਾਬ ਵਜਾ।

ਕੱਢ ਦੇ ਮਨਾਂ 'ਚੋਂ ਦੁਸ਼ਮਣੀ,
ਚਲ ਘੁੱਟ ਕੇ ਜੱਫੀਆਂ ਪਾ।

ਕੋਈ ਅੱਲ੍ਹਾ ਆਖੇ ਰੱਬ ਨੂੰ,
ਕੋਈ ਠੱਗੀ ਜਾਂਦਾ ਸਭ ਨੂੰ।

ਪਾ ਚਿੱਟੇ ਵਸਤਰ ਘੁੰਮਦੇ,
ਲੋਕ ਪੈਰ ਇਨ੍ਹਾਂ ਦੇ ਚੁੰਮਦੇ।

ਇਹ ਭੇਡ ਚਾਲ ਈ ਹੋ ਗਈ,
ਜ਼ਮੀਰ ਤਾਂ ਸਾਡੀ ਸੌਂ ਗਈ।

ਜੇ ਪਾਰ ਤੂੰ ਖ਼ੁਦ ਨੂੰ ਲਾਉਣਾ,
ਫਿਰ ਰੱਬ ਨੂੰ ਪਊ ਧਿਆਉਣਾ।

ਸੰਧੂ ਠੱਗਾਂ ਤੋਂ ਰਹਿਣਾ ਦੂਰ ਏ,
ਗੱਲ ਸੱਚੀ ਚੁਭੂ ਜ਼ਰੂਰ ਏ।

ਤਾਇਆ ਜੀ

27 Jul, 02:04


29 ਮਾਰਚ 1994 ਦੀ ਹੈ ਇਹ ਤਸਵੀਰ, ਜਦੋਂ ਬੁੱਚੜ ਕੇ.ਪੀ.ਐੱਸ ਗਿੱਲ ਅਕਾਲ ਫੈਡਰੇਸ਼ਨ ਦੇ ਮੁਖੀ ਭਾਈ ਕੰਵਰ ਸਿੰਘ ਧਾਮੀ ਨੂੰ ਮੀਡੀਆ ਸਾਹਮਣੇ ਆਤਮ ਸਮਰਪਣ ਕਰਨ ਲਈ ਲੈ ਕੇ ਆਇਆ ਸੀ ਤਾਂ ਕਿ ਸਿੱਧ ਕੀਤਾ ਜਾ ਸਕੇ ਕਿ ਵੱਡੇ-ਵੱਡੇ ਖਾੜਕੂ ਤਾਂ ਗਿੱਲ ਤੋਂ ਡਰਦੇ ਆਤਮ ਸਮਰਪਣ ਕਰੀ ਜਾ ਰਹੇ ਹਨ। ਪਰ ਧਾਮੀ ਨੇ ਗਿੱਲ ਵੱਲੋਂ ਮੀਡੀਏ ਨੂੰ ਸੁਣਾਈ ਗਈ ਕਹਾਣੀ ਹੂਬਹੂ ਮੀਡੀਏ ਅੱਗੇ ਬਿਆਨਣ ਤੋਂ ਇਨਕਾਰ ਹੀ ਨਹੀਂ ਕੀਤਾ ਬਲਕਿ ਅਸਲ ਕਹਾਣੀ ਬਿਆਨ ਕਰਨੀ ਆਰੰਭ ਦਿੱਤੀ ਕਿ ਕਿਵੇਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਦਬਾਅ ਹੇਠ ਆਤਮ ਸਮਰਪਣ ਕਰਵਾਇਆ ਜਾ ਰਿਹਾ। ਗਿੱਲ ਵੱਲੋਂ ਰੋਕੇ ਜਾਣ ਦਾ ਜਵਾਬ ਧਾਮੀ ਨੇ ਗਿੱਲ ਦੇ ਧੱਪੜ ਮਾਰ ਕੇ ਦਿੱਤਾ ਸੀ, ਜੋ ਗਿੱਲ ਹੱਥ ਅੱਗੇ ਕਰਕੇ ਬਚਾ ਗਿਆ।

2,531

subscribers

169

photos

7

videos