ਸਾਡੀ ਸਿਹਤ 🩺 Health @coronapb Channel on Telegram

ਸਾਡੀ ਸਿਹਤ 🩺 Health

@coronapb


ਸਿਹਤ ਤੇ ਖਾਣ-ਪੀਣ

ਸਾਡੀ ਸਿਹਤ (Punjabi)

ਸਾਡੀ ਸਿਹਤ ਨਾਮ ਦੀ ਇਹ ਟੈਲੀਗ੍ਰਾਮ ਚੈਨਲ ਇਹ ਸੋਧ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਇਸ ਨੂੰ ਪੰਜਾਬ ਦੇ ਲੋਕਾਂ ਨੂੰ ਸਿਹਤ ਤੇ ਭਲੇ-ਬੁਰੇ ਖਾਣ-ਪੀਣ ਬਾਰੇ ਸਾਰੀਆਂ ਜਾਣਕਾਰੀਆਂ ਪ੍ਰਦਾਨ ਕਰਦਾ ਹੈ। ਇਸ ਚੈਨਲ ਦੇ 'coronapb' ਯੂਜ਼ਰਨੇਮ ਤੋਂ ਇਹ ਪਤਾ ਚਲਦਾ ਹੈ ਕਿ ਇਹ ਚੈਨਲ ਕੋਰੋਨਾਵਾਇਰਸ ਨਾਲ ਜੁੜੀ ਸਾਰੀ ਜਾਣਕਾਰੀ ਵੀ ਸਾਝਾ ਕਰਦਾ ਹੈ। ਇਸਲਈ ਇਸ ਚੈਨਲ ਨੂੰ ਤੁਹਾਨੂੰ ਭਲੇ-ਬੁਰੇ ਖਾਣ-ਪੀਣ ਤੇ ਸਿਹਤ ਨਾਲ ਸੰਬੰਧਿਤ ਸਾਰੀ ਜਾਣਕਾਰੀ ਦੇਣ ਵਾਲਾ ਅਤਿ ਉਪਯੋਗੀ ਟੈਲੀਗ੍ਰਾਮ ਚੈਨਲ ਸਮਝਿਆ ਜਾਂਦਾ ਹੈ। ਇਸ ਚੈਨਲ ਵਿੱਚ ਆਪਣੀ ਸਿਹਤ ਨੂੰ ਲਈ ਮੌਜੂਦਗੀ ਜਾਣਕਾਰੀ ਦੀ ਅਗਵਾਈ ਕਰਨ ਨਾਲ 'ਸਾਡੀ ਸਿਹਤ' ਚੈਨਲ ਤੁਹਾਨੂੰ ਜਿਆਦਾ ਸਵੀਕਾਰਨ ਦੇਣ ਵਾਲਾ ਅਤੇ ਸਹਾਇਕ ਬਨਾ ਸਕਦਾ ਹੈ। ਇਸ ਲਈ ਜਲਦੀ ਹੀ 'ਸਾਡੀ ਸਿਹਤ' ਚੈਨਲ ਨਾਲ ਜੁੜ ਜਾਓ ਅਤੇ ਆਪਣੀ ਸਿਹਤ ਦੀ ਚਿੰਤਾ ਨੂੰ ਦੂਰ ਕਰਨ ਵਿੱਚ ਸਹਾਇਕ ਹੋਵੇ।

ਸਾਡੀ ਸਿਹਤ 🩺 Health

23 Nov, 13:45


ਵਿਟਾਮਿਨਾਂ ਦੇ ਕੰਮ ਤੇ ਸਰੋਤ

ਸਾਡੀ ਸਿਹਤ 🩺 Health

22 Nov, 16:11


ਕੀ ਬਚੀ ਹੋਈ ਜਾਂ ਕਿਸੇ ਹੋਰ ਕਾਰਣ ਬਣਾਈ ਚਾਹ 24 ਘੰਟੇ ਤੱਕ ਪੀਤੀ ਜਾ ਸਕਦੀ ਹੈ?

ਸਭ ਤੋਂ ਪਹਿਲਾਂ ਤਾਂ ਇਹ ਜਾਣ ਲਵੋ ਕਿ ਸਧਾਰਨ ਤਾਪਮਾਨ 'ਤੇ ਜਾਂ ਹੋਰ ਕਿਸੇ ਵੀ ਤਰੀਕੇ ਨਾਲ ਚਾਹ ਨੂੰ ਲੰਬੀ ਦੇਰ ਤੱਕ ਰੱਖਿਆ ਜਾਵੇਗਾ ਜਾਂ ਵਾਰ-ਵਾਰ ਗਰਮ ਕੀਤਾ ਜਾਵੇਗਾ, ਤਾਂ ਚਾਹ ਦਾ ਸਵਾਦ ਤੇ ਖੁਸ਼ਬੂ ਘਟ ਜਾਂਦੀ ਹੈ ਅਤੇ ਪੌਸ਼ਟਿਕ ਤੱਤਾਂ ਦਾ ਨੁਕਸਾਨ ਵੀ ਹੋਵੇਗਾ। ਇਸ ਲਈ ਲੰਬੇ ਸਮੇਂ ਲਈ ਰੱਖੀ ਚਾਹ ਪੀਣ ਤੋਂ ਬਚਣਾ ਹੀ ਫ਼ਾਇਦੇਮੰਦ ਹੈ।

🔸 ਸਧਾਰਨ ਤਾਪਮਾਨ 'ਤੇ ਰੱਖੀ ਚਾਹ 4-5 ਘੰਟਿਆਂ ਤੋਂ ਬਾਅਦ ਨਹੀਂ ਪੀਣੀ ਚਾਹੀਦੀ ਤੇ 1 ਵਾਰ ਤੋਂ ਵੱਧ ਦੁਬਾਰਾ ਗਰਮ ਨਹੀਂ ਕੀਤੀ ਜਾਣੀ ਚਾਹੀਦੀ। ਸਧਾਰਨ ਤਾਪਮਾਨ 'ਤੇ ਜ਼ਿਆਦਾ ਸਮਾਂ ਰੱਖਣ ਨਾਲ ਚਾਹ ਵਿੱਚ ਖ਼ਤਰਨਾਕ ਬੈਕਟੀਰੀਆ ਫੈਲ ਜਾਂਦੇ ਹਨ। ਇਸ ਨਾਲ ਭੋਜਨ ਨਾਲ ਹੋਣ ਵਾਲੇ ਰੋਗ ਲੱਗ ਸਕਦੇ ਹਨ।

🔹 ਜੇ ਕਿਸੇ ਕਾਰਣ ਚਾਹ ਲੰਬੇ ਸਮੇਂ ਤੱਕ ਰੱਖਣੀ ਵੀ ਪਵੇ ਤਾਂ ਇਸਨੂੰ ਕਿਸੇ ਬੰਦ ਭਾਂਡੇ ਵਿੱਚ ਪਾਕੇ ਫ਼ਰਿੱਜ ਵਿੱਚ ਰੱਖੋ, ਬਰਫ਼ ਵਾਲੇ ਖ਼ਾਨੇ ਵਿੱਚ ਨਹੀਂ ਰੱਖਣੀ। ਫਰਿੱਜ ਵਿੱਚ ਰੱਖਣ ਨਾਲ ਇਸ ਵਿੱਚ ਬੈਕਟੀਰੀਆ ਬਣਨ ਦੀ ਰਫ਼ਤਾਰ ਮੱਠੀ ਹੋ ਜਾਂਦੀ ਹੈ। ਦੁਬਾਰਾ ਪੀਣ ਸਮੇਂ ਜਿੰਨੀ ਚਾਹੀਦੀ ਹੋਵੇ ਗਰਮ ਕਰ ਲਵੋ। ਇਸ ਤਰ੍ਹਾਂ 24 ਘੰਟਿਆਂ ਤੋਂ ਵੱਧ ਸਮੇਂ ਤੱਕ ਵੀ ਰੱਖ ਸਕਦੇ ਹੋ।

🔸 ਦੂਜਾ ਤਰੀਕਾ ਥਰਮੋਸ ਵਿੱਚ ਪਾ ਕੇ ਰੱਖਣਾ, ਖ਼ਾਸ ਕਰਕੇ ਜਦੋਂ ਬਾਹਰ-ਅੰਦਰ ਲਿਜਾਣੀ ਹੋਵੇ। ਵੱਖੋ-ਵੱਖ ਥਰਮੋਸਾਂ ਚਾਹ ਨੂੰ 5-7 ਘੰਟਿਆਂ ਤੋਂ ਲੈ ਕੇ 20-25 ਘੰਟਿਆਂ ਤੱਕ ਗਰਮ ਰੱਖਦੀਆਂ ਹਨ। ਚਾਹੋ ਤਾਂ ਵਰਤਣ ਸਮੇਂ ਗਰਮ ਕਰ ਸਕਦੇ ਹੋ। ਜੇ ਕੋਈ ਥਰਮੋਸ 5-4 ਘੰਟਿਆਂ ਬਾਅਦ ਠੰਡੀ ਕਰ ਦਿੰਦੀ ਹੈ ਤੇ ਤੁਸੀਂ 20-22 ਘੰਟਿਆਂ ਬਾਅਦ ਵਰਤ ਰਹੇ ਹੋ ਤਾਂ ਗਲਤ ਹੈ, ਕਿਉਂਕਿ 5-4 ਘੰਟਿਆਂ ਤੋਂ ਬਾਅਦ ਬੈਕਟੀਰੀਆ ਬਣਨ ਲੱਗ ਜਾਣਗੇ।

ਧਿਆਨ ਦਿਓ:
-ਚਾਹ ਨੂੰ ਇੱਕ ਵਾਰ ਤੋਂ ਵੱਧ ਦੁਬਾਰਾ ਗਰਮ ਨਹੀਂ ਕਰਨਾ
-ਦੁਬਾਰਾ ਗਰਮ ਕਰਨ ਸਮੇਂ ਵੀ ਪੂਰਾ ਗਰਮ ਕਰਨਾ ਨਾ ਕਿ ਮਾੜਾ ਜਿਹਾ।
-ਬਾਕੀ ਵਰਤਣ ਤੋਂ ਪਹਿਲਾਂ ਅੱਖਾਂ ਤੇ ਨੱਕ ਦੀ ਵਰਤੋਂ ਵੀ ਕਰੋ ਕਿ ਕੋਈ ਬਦਬੂ ਵਗੈਰਾ ਆਉਂਦੀ ਹੈ ਜਾਂ ਰੰਗ ਫਿੱਕਾ ਲੱਗਦਾ ਹੈ ਤਾਂ ਡੋਲ ਦੇਵੋ।

(ਵੈਦ ਮੋਗੇ ਵਾਲਾ)

ਸਾਡੀ ਸਿਹਤ 🩺 Health

20 Nov, 19:17


ਪ੍ਰਸ਼ਾਦ ਖਾਓ ਭਗਤੋ

3,763

subscribers

9,406

photos

22

videos