Punjabi Thoughts @punjabithougths Channel on Telegram

Punjabi Thoughts

@punjabithougths


Punjabi thoughts

Punjabi Thoughts (Punjabi)

ਪੰਜਾਬੀ ਸੋਚ: ਪੰਜਾਬੀ ਸੋਚ ਇੱਕ ਟੈਲੀਗ੍ਰਾਮ ਚੈਨਲ ਹੈ ਜਿਸ ਵਿੱਚ ਹਰ ਦਿਨ ਲਿਖਿਆ ਹੋਇਆ ਪੰਜਾਬੀ ਸੋਚ ਸਾਂਝਾ ਕੀਤਾ ਜਾਂਦਾ ਹੈ। ਇਹ ਚੈਨਲ ਪੰਜਾਬੀ ਭਾਸ਼ਾ ਤੇ ਸੋਚ ਵਿਚਾਰ ਦੇ ਪ੍ਰਸਾਰਣ ਨੂੰ ਉਤਸ਼ਾਹਿਤ ਕਰਦਾ ਹੈ। ਇਸ ਚੈਨਲ ਵਿੱਚ ਤੁਹਾਡੇ ਲਈ ਮੈਸੇਜ ਸਾਂਝੇ ਜਾਂਦੇ ਹਨ ਜੋ ਤੁਹਾਡੇ ਜੀਵਨ ਵਿਚ ਪ੍ਰੇਰਣਾ ਦੇ ਸੋਚ ਲਈ ਹੋ ਸਕਦੇ ਹਨ। ਪੰਜਾਬੀ ਸੋਚ ਚੈਨਲ ਵਿੱਚ ਆਪਣੇ ਵੇਖਣ ਵਾਲੇ ਨੂੰ ਬਾਣੀ ਦੇ ਸੁੰਦਰਤਾ ਅਤੇ ਸੋਚ ਦੀ ਗਹਿਰਾਈ ਨੂੰ ਅਨੁਭਵ ਕਰਨ ਦਾ ਮੌਕਾ ਮਿਲਦਾ ਹੈ। ਇਸ ਚੈਨਲ ਵਿੱਚ ਸਿਖਲਾਈ ਦੀ ਨਵੀਂ ਨਵੇੜ ਦੀ ਊਂਚਾਈ ਤੱਕ ਵਧੀਆਂ-ਵਧੀਆਂ ਕਾਮ ਸਾਂਝੇ ਜਾਂਦੇ ਹਨ। ਠੱਡੇ ਦਿਨਾਂ ਵਿਚ ਉਚਾਲ ਦੇਣ ਲਈ ਪੰਜਾਬੀ ਸੋਚ ਚੈਨਲ ਨੂੰ ਪਸੰਦ ਕਰੋ ਅਤੇ ਸੋਚ ਦੇ ਮਈਲ ਨੂੰ ਮਿਹਰਬਾਨੀ ਵਿਚ ਹਰ ਦਿਨ ਹਸਤਾ-ਹਸਤੀ ਹੋਈ ਸ਼ਾਮਿਲ ਹੋਵੋ।

Punjabi Thoughts

15 Dec, 08:22


ਖਾਹਿਸ਼ ਨਾਲ ਬਲਦੇ ਰਹਿਣਾ ਅਤੇ ਧੂੰਆਂ ਨਾ ਨਿਕਲਣ ਦੇਣਾ , ਮੁਹੱਬਤ ਦਾ ਦਸਤੂਰ ਹੁੰਦਾ ਹੈ।

Punjabi Thoughts

15 Dec, 08:22


ਜਿਸ ਨੇ ਵੀ ਸੱਚ ਲੱਭਿਆ ਹੈ , ਭੀੜ ਉਸ ਨਾਲ ਨਾਰਾਜ਼ ਹੋਈ ਹੈ।

Punjabi Thoughts

15 Dec, 08:21


ਸੈਰ ਨਾਲ ਤਾਕਤ ਅਤੇ ਤੰਦਰੁਸਤੀ ਹੀ ਨਹੀਂ ਵਧਦੀ , ਸਵੈ-ਵਿਸ਼ਵਾਸ ਅਤੇ ਹੌਸਲਾ ਵੀ ਵਧਦੇ ਹਨ।

Punjabi Thoughts

15 Dec, 08:21


ਜੇ ਕੁਦਰਤ ਦੀ ਸੁੰਦਰਤਾ ਮਾਣਨੀ ਆ ਜਾਵੇ ਤਾਂ ਲਾਲਚ ਅਤੇ ਸੁਆਰਥ ਘੱਟ ਜਾਂਦੇ ਹਨ।

Punjabi Thoughts

15 Dec, 08:20


ਮੁੱਕਾ ਤਾਣ ਕੇ ਕਿਸੇ ਨਾਲ ਹੱਥ ਨਹੀਂ ਮਿਲਾਇਆ ਜਾ ਸਕਦਾ।

Punjabi Thoughts

15 Dec, 08:20


ਸਿਕੰਦਰ ਆਪਣੇ ਉਦੇਸ਼ ਵਿਚ ਸਫ਼ਲ ਨਹੀਂ ਹੋਇਆ ਪਰ ਉਸ ਦੀ ਦਲੇਰੀ ਸਾਰੇ ਸੰਸਾਰ ਨੂੰ ਫ਼ਤਿਹ ਕਰਨ ਦੇ ਸੁਪਨੇ ਵਿਚ ਸੀ।

Punjabi Thoughts

03 Dec, 12:16


ਪੇਡੂ , ਪਿੰਡ ਵਿਚੋਂ ਨਿਕਲ ਆਉਂਦੇ ਹਨ ਪਰ ਪਿੰਡ , ਉਨ੍ਹਾਂ ਵਿਚੋਂ ਨਹੀਂ ਨਿਕਲਦਾ !

Punjabi Thoughts

03 Dec, 12:16


ਜਿੰਦਗੀ ਬੜੀ ਸੰਖੇਪ ਹੈ ਪਰ ਜਿਸ ਨੇ ਆਪਣੇ ਆਪ ਨੂੰ ਬਰਬਾਦ ਕਰਨਾ ਹੋਵੇ , ਉਸ ਲਈ ਚੋਖੀ ਲੰਮੀ ਹੈ।

Punjabi Thoughts

03 Dec, 12:15


ਨਿੱਜੀ ਵਿਕਾਸ ਉਦੋਂ ਵਾਪਰਦਾ ਹੈ , ਜਦੋਂ ਮਨੁੱਖ ਆਪਣੀ ਮਰਜ਼ੀ ਨਾਲ ਇਕੱਲਿਆਂ ਕੰਮ ਕਰਦਾ ਹੈ।

Punjabi Thoughts

03 Dec, 12:15


ਸਮਝ ਸਾਨੂੰ ਉਹੀ ਗੱਲ ਆਉਂਦੀ ਹੈ , ਜਿਹੜੀ ਪਿਆਰ ਅਤੇ ਸੁਹਿਰਦਤਾ ਨਾਲ ਕਹੀ ਸੁਣੀ ਜਾਵੇ।

Punjabi Thoughts

03 Dec, 12:14


ਪਰੰਪਰਾ ਨੂੰ ਵੰਗਾਰਨ ਤੇ ਪਤਾ ਲਗਦਾ ਹੈ ਕੀ ਪਰੰਪਰਾ ਕਿਤਨੀ ਬਲਵਾਨ ਹੈ।

Punjabi Thoughts

03 Dec, 12:14


ਕਿਸੇ ਦਾ ਚਰਿਤਰ ਜਾਣਨਾ ਚਾਹੁੰਦੇ ਹੋ ਤਾਂ ਉਸ ਨਾਲ ਇਕ ਘੰਟਾ ਖੇਡੋ।

Punjabi Thoughts

06 Nov, 09:44


ਚੁੱਪ ਰਹਿਣ ਦੀ ਅਸਫਲਤਾ , ਮਨੁੱਖ ਦੀਆਂ ਵੱਡੀਆਂ ਅਸਫਲਤਾਵਾਂ ਵਿਚੋਂ ਮੋਹਰੀ ਅਸਫਲਤਾ ਹੈ।

Punjabi Thoughts

06 Nov, 09:44


ਲੋਕਾਂ ਦੀ ਪਿੱਠ ਪਿਛੇ ਕਹੀਆਂ ਗੱਲਾਂ , ਜੇ ਸਾਹਮਣੇ ਕਹੀਆਂ ਜਾਣ ਤਾਂ ਸਾਡੀ ਅਤੇ ਸਮਾਜ ਦੀ ਹੋਦ ਹੀ ਮਿਟ ਜਾਵੇਗੀ।

Punjabi Thoughts

06 Nov, 09:43


ਪੁੱਤਰ ਜਿਤਨੇ ਮਰਜ਼ੀ ਹੋਣ , ਪਿਤਾ ਬਣਨ ਦੀ ਤਸੱਲੀ , ਧੀ ਨਾਲ ਹੀ ਮਿਲੇਗੀ।

Punjabi Thoughts

06 Nov, 09:43


ਜਿਸ ਨੂੰ ਮੁਆਫ਼ੀ ਮੰਗਣੀ ਪੈ ਜਾਵੇ , ਉਹ ਬਦਲਾ ਲੈਣ ਲਈ ਮੌਕਾ ਲੱਭੇਗਾ।

Punjabi Thoughts

06 Nov, 09:42


ਬੁੱਧ ਨੇ ਸ਼ਰਧਾਲੂਆਂ ਨੂੰ ਕਿਹਾ ਸੀ : ਕੋਈ ਭਗਵਾਨ ਨਹੀਂ ਹੈ , ਸ਼ਰਧਾਲੂਆਂ ਨੇ ਕਿਹਾ: ਤੁਸੀਂ ਹੀ ਭਗਵਾਨ ਹੋ।

Punjabi Thoughts

06 Nov, 09:42


ਹਾਸਾ ਅਤੇ ਚੁੱਪ ਗੱਲਬਾਤ ਦੇ ਦੋ ਸਿਰੇ ਹੁੰਦੇ ਹਨ।

Punjabi Thoughts

09 Sep, 13:59


ਨੀਦਰ ਦੌਰਾਨ , ਅਸੀਂ ਜਿਊਂਦੇ ਵੀ ਹੁੰਦੇ ਹਾਂ ਅਤੇ ਮਰੇ ਹੋਏ ਵੀ ਹੁੰਦੇ ਹਾਂ।

Punjabi Thoughts

09 Sep, 13:59


ਜਿੰਦਗੀ ਬੜੀ ਸੰਖੇਪ ਹੈ ਪਰ ਜਿਸ ਨੇ ਆਪਣੇ ਆਪ ਨੂੰ ਬਰਬਾਦ ਕਰਨਾ ਹੋਵੇ , ਉਸ ਲਈ ਚੋਖੀ ਲੰਮੀ ਹੈ।

Punjabi Thoughts

09 Sep, 13:58


ਮਹਾਨ ਗਿਆਨ , ਕਦੇ ਵੀ ਮਨੋਰੰਜਨ ਨਹੀਂ ਬਣਦਾ ।

Punjabi Thoughts

09 Sep, 13:58


ਜੀਵਨ ਦਾ ਉਦੇਸ਼ ਕੋਈ ਨਹੀਂ , ਉਦੇਸ਼ ਮਨੁੱਖੀ ਦਿਮਾਗ ਦੀ ਕਾਢ ਹੈ ।

Punjabi Thoughts

09 Sep, 13:57


ਜਦੋਂ ਅਕਲ ਜਵਾਬ ਦੇ ਜਾਂਦੀ ਹੈ , ਉਦੋ ਦਿਲ ਫੈਸਲੇ ਕਰਦਾ ਹੈ ।

Punjabi Thoughts

09 Sep, 13:57


ਉਧਾਰ ਲੈਣ ਵਾਲੇ ਖਰਚੀਲੇ ਹੁੰਦੇ ਹਨ , ਉਹ ਉਨ੍ਹਾਂ ਚੀਜ਼ਾਂ ਨੂੰ ਵੀ ਖਰੀਦ ਲੈਂਦੇ ਹਨ , ਜਿਹੜੀਆਂ ਉਨ੍ਹਾਂ ਨੇ ਨਗਦ ਨਹੀਂ ਸਨ ਖਰੀਦਣੀਆਂ !

Punjabi Thoughts

13 Feb, 10:18


Meri tarah aap bhi karo khali samay ka smart use 😎
Apne roz ke kaam ke saath suno unlimited audiobooks, romanchak kahaniya aur bahut kuch sirf Kuku FM app par.

Use kare code VCEOA989 aur payein Premium Subscription par 50% OFF.
Yaha click kare -> https://kukufm.page.link/H7fZF6nDJRPoWLsL6

Punjabi Thoughts

13 Jan, 02:44


ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਲੋਹੜੀ ਦੇ ਤਿਉਹਾਰ ਦੀਆਂ ਬਹੁਤ ਬਹੁਤ ਮੁਬਾਰਕਾਂ 🎉🥳

Punjabi Thoughts

31 Dec, 22:59


ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈ
ਸਾਲ 2024 ਸਭ ਲਈ ਖੁਸੀਆ ਭਰਿਆ ਹੋਵੇ
Happy new year 2024

Punjabi Thoughts

26 Nov, 13:42


https://www.instagram.com/reel/C0G-P1uRDvK/?igshid=NmJiYWZiY2E0Mg==

Punjabi Thoughts

18 Nov, 09:14


ਮਨੁੱਖ , ਆਪਣਾ ਜੀਵਨ ਮਿਣਦਾ ਸਾਲਾਂ ਵਿਚ ਹੈ ਪਰ ਜਿਊਂਦਾ ਦਿਨਾਂ ਵਿਚ ਹੈ।

Punjabi Thoughts

18 Nov, 09:14


ਵਪਾਰ ਨਾਲ ਘਮੰਡੀ ਅਤੇ ਕਠੋਰ ਲੋਕ ਵੀ ਨਿਮਰ ਅਤੇ ਸੇਵਾਭਾਵੀ ਬਣ ਜਾਂਦੇ ਹਨ।

Punjabi Thoughts

18 Nov, 09:14


ਬਦਲਾ ਉਹੀ ਲੈਂਦੇ ਹਨ , ਜਿਹੜੇ ਆਪਣੇ ਵਕਤ ਦੀ ਕਦਰ ਨਹੀਂ ਕਰਦੇ।

Punjabi Thoughts

18 Nov, 09:13


ਚੰਗਾ ਬੰਦਾ , ਵਿਛੜਨ ਉਪਰੰਤ ਹੋਰ ਵੀ ਚੰਗਾ ਲੱਗਣ ਲੱਗ ਪੈਂਦਾ ਹੈ।

Punjabi Thoughts

18 Nov, 09:13


ਬਹੁਤੇ ਲੋਕ , ਦੌਲਤ ਅਤੇ ਸ਼ੋਹਰਤ ਦੀ ਝੂਠੀ ਸ਼ਾਨ ਤਕ ਹੀ ਵਿਕਾਸ ਕਰਦੇ ਹਨ।

Punjabi Thoughts

18 Nov, 09:13


ਜਦੋਂ ਉੱਚਾ ਆਦਰਸ਼ ਮਿੱਥ ਲਿਆ ਜਾਵੇ ਤਾਂ ਜੀਵਨ ਦੀਆਂ ਪ੍ਰੇਸ਼ਾਨੀਆਂ , ਨੀਵੀਆਂ ਹੋ ਜਾਂਦੀਆਂ ਹਨ।

Punjabi Thoughts

12 Nov, 03:27


ਮੇਰੇ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਾਰੇ ਪਰਿਵਾਰ ਨੂੰ ਦੀਵਾਲੀ ਅਤੇ , ਬੰਦੀ ਛੋੜ ਦਿਵਸ ਦੀਆਂ ਲੱਖ-ਲੱਖ ਵਧਾਈਆਂ
❤️

3,640

subscribers

27

photos

2

videos