ਮਾਂ-ਬੋਲੀ ✍️ @punjabiboli Channel on Telegram

ਮਾਂ-ਬੋਲੀ ✍️

@punjabiboli


ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪੋਸਟਾਂ ਜਿਵੇਂ ਕਿ ਲਿਖਤਾਂ, ਕਵਿਤਾਵਾਂ, ਵਾਲਪੇਪਰ, ਸਲੋਗਨ, ਸਟੇਟਸ, ਆਡੀਓ, ਵੀਡੀਓ ਆਦਿ

ਮਾਂ-ਬੋਲੀ (Punjabi)

ਪੰਜਾਬੀ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਲਈ ਪੋਸਟਾਂ ਜਿਵੇਂ ਕਿ ਲਿਖਤਾਂ, ਕਵਿਤਾਵਾਂ, ਵਾਲਪੇਪਰ, ਸਲੋਗਨ, ਸਟੇਟਸ, ਆਡੀਓ, ਵੀਡੀਓ ਆਦਿ ਨੂੰ ਪੰਜਾਬੀ ਭਾਸ਼ਾ ਦੇ ਪ੍ਰੇਮੀਆਂ ਨੂੰ ਇਹ ਚੈਨਲ ਪੰਜਾਬੀ ਭਾਸ਼ਾ ਦੇ ਸੌंਦਰ ਸਾਹਿਤਕ ਪਰਿਦਰਸ਼ਨ ਦਾ ਸੁੰਦਰ ਅਨੁਭਵ ਕਰਾਉਂਦਾ ਹੈ। ਇੱਥੇ ਤੁਹਾਨੂੰ ਪੰਜਾਬੀ ਭਾਸ਼ਾ ਵਿੱਚ ਦੀ ਵਧੀਆ ਕਵਿਤਾਵਾਂ, ਲੇਖ, ਵੀਡੀਓ, ਆਡੀਓ ਤੇ ਵਾਲਪੇਪਰ ਮਿਲੇਗਾ। ਇਸ ਚੈਨਲ ਨੂੰ 'punjabiboli' ਦੇ ਤਹਤ ਖੋਜੋ ਅਤੇ ਸੋਚਿਆਂ ਟਾਈ ਕਰੋ ਅਤੇ ਸ਼ੇਅਰ ਕਰੋ!

ਮਾਂ-ਬੋਲੀ ✍️

05 Jan, 03:28


@ShabadShala ਵੱਲੋਂ ਐਪਾਂ, ਸਾਫ਼ਟਵੇਅਰ, ਕਿਤਾਬਾਂ ਵਗੈਰਾ ਬਣਾਉਣ ਦੇ ਮਕਸਦ ਨਾਲ ਹਰ ਤਰ੍ਹਾਂ ਦੀ ਪੰਜਾਬੀ ਸ਼ਬਦਾਵਲੀ ਸਾਂਭਣ ਦੇ ਕਾਰਜ ਤਹਿਤ ਨਾਮ ਇਕੱਠੇ ਕਰਨ ਲਈ 'ਸਿੰਘ-ਕੌਰ' ਐਪ ਦਾ ਲਿੰਕ:
👇🏿
https://shabadshala.github.io/Main/
👆🏿
ਇਸ ਰਾਹੀਂ ਤੁਸੀਂ ਕੋਈ ਵੀ ਪੰਜਾਬੀ ਨਾਮ ਚੈੱਕ ਜਾਂ ਸ਼ਾਮਲ ਕਰ ਸਕਦੇ ਹੋ। ਜਿੰਨਾ ਹੋ ਸਕੇ ਯੋਗਦਾਨ ਪਾਓ ਤੇ ਲਿੰਕ ਨੂੰ ਅਗਾਂਹ ਫੈਲਾਓ। (ਮੋਬਾਈਲ ਉੱਤੇ ਇਹ ਐਪ Chrome 'ਚ ਵਧੀਆ ਖੁੱਲ੍ਹਦੀ ਹੈ)

ਮਾਂ-ਬੋਲੀ ✍️

17 Nov, 05:18


ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਪੰਜਾਬ ਤੇ ਲਾਗਲੇ ਖੇਤਰਾਂ ਵਿੱਚ ਪਰਾਲੀ ਨੂੰ ... ਆਓ ਜ਼ਰਾ ਵੇਖੀਏ ਕਿ ਪਰਾਲੀ ਦੀ ਅੱਗ ਤੇ ਪ੍ਰਦੂਸ਼ਣ ਦੇ ਬਾਕੀ ਕਾਰਣਾਂ ਦੇ ਧੂੰਏਂ ਵਿੱਚ ਕੀ ਫ਼ਰਕ ਏ... ਪ੍ਰਦੂਸ਼ਣ ਦੇ ਵਿਗਿਆਨਕ ਕਾਰਣ... ਅਜੇ ਵੀ ਦੇਸ ਦੇ ਕਈ ਹਿੱਸਿਆਂ ਵਿੱਚ... ਸਦੀਆਂ ਤੋਂ ਕਿਸਾਨ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਦਾ ਆਇਆ... ਹਰ ਚੀਜ਼ ਦਾ ਇੱਕ ਸਿਖਰਲਾ ਸਮਾਂ ਹੁੰਦਾ...

👉🏿 ਪੂਰਾ ਲੇਖ ਫ਼ੇਸਬੁੱਕ 'ਤੇ

ਮਾਂ-ਬੋਲੀ ✍️

10 Nov, 04:54


🗳

ਮਾਂ-ਬੋਲੀ ✍️

04 Aug, 04:07


ਸਾਰੇ ਗਰੁੱਪਾਂ-ਚੈਨਲਾਂ ਦੇ ਲਿੰਕ:

✊🏼 ਪੰਜਾਬ-ਪੰਜਾਬੀ-ਪੰਜਾਬੀਅਤ
🗞 ਖ਼ਬਰਾਂ ਤੇ ਜਾਣਕਾਰੀ
✍️ ਸਾਹਿਤਕ ਚੈਨਲ
📚 ਪੜ੍ਹਾਈ-ਲਿਖਾਈ
🪯 ਧਾਰਮਿਕ ਤੇ ਇਤਿਹਾਸਕ
🎨 ਕਲਾ ਤੇ ਫੋਟੋਗਰਾਫ਼ੀ
🎼 ਪੰਜਾਬੀ ਗੀਤ-ਸੰਗੀਤ
🛠 ਤਕਨੀਕੀ ਤੇ ਸ਼ੋਸ਼ਲ-ਮੀਡੀਆ
🔮 ਕੁੱਝ ਹੋਰ ਟੈਲੀਗ੍ਰਾਮ ਚੈਨਲ

📣 ਫ਼ੇਸਬੁੱਕ/ਵੱਟਸੈਪ/ਯੂਟੂਪ 'ਤੇ

ਮਾਂ-ਬੋਲੀ ✍️

18 Apr, 14:48


ਊੜਾ ਆੜਾ ਈੜੀ ਉੱਚੀ ਉੱਚੀ ਬੋਲਦੇ
ਸੱਸੇ ਹਾਹੇ ਤਾਈਂ ਪੂਰਾ ਗਲਾ ਖੋਲ੍ਹਦੇ
ਕੱਕਾ ਖੱਖਾ ਗੱਗਾ ਜੋਸ਼ ਪੈਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਘੱਗਾ ਬੋਲ ਚੇਤੇ ਫੇਰ ਘਰ ਆਂਵਦਾ
ਚੱਚਾ ਛੱਛਾ ਜੱਜਾ ਸੀ ਜੰਜ਼ੀਰ ਪਾਂਵਦਾ
ਝੱਝਾ ਝੰਡਾ ਛਪਿਆ ਬਕਾਇਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਟੈਂਕਾ ਠੱਠਾ ਡੱਡਾ ਜਦੋਂ ਢੱਢਾ ਬੋਲਣਾ
ਣਾਣਾ ਤੱਤਾ ਤੋਤਲੀ ਜ਼ੁਬਾਨੋਂ ਤੋਲਣਾ
ਅੱਖਰ ਉਚਾਰਨਾ ਅਲਹਿਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਥੱਥਾ ਥਣਾਂ ਵਿੱਚੋਂ ਦੱਦਾ ਦੁੱਧ ਚੋਵਣਾ
ਧੱਧਾ ਧੰਦ ਇਹ ਹਰ ਘਰ ਹੋਵਣਾ
ਨੰਨਾ ਪੱਪਾ ਫੱਫਾ ਫੁੱਲ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਬੱਬਾ ਬੱਕਰੀ ਤੇ ਹੁੰਦੀ ਭੱਭਾ ਭੇਡ ਜੀ
ਮੰਮਾ ਯੱਯਾ ਰਾਰਾ ਲੱਲਾ ਲਾਟੂ ਖੇਡ ਜੀ
ਵਾਧੂ ਸਾਨੂੰ ਚਾਅ ਬਣੀ ਲੈਅ ਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

ਙੰਙਾ ਞੰਞਾ ਣਾਣਾ ੜਾੜਾ ਖਾਲੀ ਹੁੰਦੇ ਨੇ
ਬਿੰਦੀ ਵਾਲੇ ਅੱਖਰ ਸਵਾਲੀ ਹੁੰਦੇ ਨੇ
ਖਜ਼ਾਨਾ ਜਿਵੇਂ ਸ਼ੇਰੂ ਡੂੰਘੀ ਨੈਅ ਦਾ ਹੁੰਦਾ ਸੀ
ਊੜੇ ਆੜੇ ਵਾਲਾ ਇੱਕ ਕੈਦਾ ਹੁੰਦਾ ਸੀ

(ਸ਼ੇਰੂ ਕੇਸਰ)

ਮਾਂ-ਬੋਲੀ ✍️

21 Feb, 11:08


ਮੈਂ ਬੋਲੀ ਦੇਸ ਪੰਜਾਬ ਦੀ
ਮੈਂ ਪੰਜ ਦਰਿਆ ਦੀ ਮਾਂ
ਮੈਂ ਧਰਤ ਨਾਨਕ ਗੋਬਿੰਦ ਦੀ
ਮੈਨੂੰ ਦੁਨੀਆ ਜਾਣੇ ਤਾਂ
ਮੇਰੇ ਪੋਰਸ ਦੁੱਲੇ ਜੈਮਲਾਂ
ਜਿਹਨਾਂ ਦਿੱਤੀ ਅਣਖ ਨੂੰ ਥਾਂ
ਮੇਰੇ ਨਲਵੇ, ਆਹਲੂਵਾਲੀਏ
ਰਹੇ ਕਰਦੇ ਤੇਗੀਂ ਛਾਂ।
🍁🍁🍁🍁🍁🍁🍁🍁
ਮੇਰੀ ਸਿੰਧ ਤਹਿਜ਼ੀਬ ਤਕਸ਼ਿਲਾ
ਮੇਰੇ ਬੋਧ ਅਦਬ ਦਾ ਗਿਆਨ
ਮਿਰੇ ਸਿਰ ਹਿਮਾਲਾ ਤਾਣਿਆ
ਮਿਰਾ ਸੀਨਾ ਪੱਧਰ ਮੈਦਾਨ
ਮੇਰਾ ਜ਼ੱਰਾ ਜਜ਼ੱਰਾ ਜਰਖੇਜ ਹੈ
ਸਭ ਖੱਤਾ ਖੇਤ ਖਲਿਹਾਨ
ਮਿਰੇ ਫਸਲਾਂ ਰੁੱਖ ਵੱਲ ਝਾਕਦੇ
ਗੁਜਰਾਤੀ ਕੁੱਝ ਅਣਜਾਣ।
🍁🍁🍁🍁🍁🍁🍁🍁
ਮੇਰੇ ਵਾਰਸ ਬੁੱਲ੍ਹੇ ਸ਼ਿਵ ਕੁਮਾਰ
ਮੇਰੇ ਪੂਰਨ ਸਿੰਘ ਦੁਲਾਰ
ਮਿਰੇ ਧੀ ਪੁੱਤ ਕਲਮਾਂ ਚੁੱਕਕੇ
ਪਏ ਘੜ੍ਹਦੇ ਨਕਸ਼ ਨੁਹਾਰ
ਮਿਰਾ ਰੁਤਬਾ ਘਣਾ ਬੁਲੰਦ ਏ
ਵਿੱਚ ਦੁਨੀਆ ਉੱਚ ਮਿਆਰ
ਕਾਫੀ ਛੰਦ ਰੁਬਾਈ ਗਜ਼ਲ
ਟੱਪੇ ਢੋਲ ਸ਼ਿੰਗਾਰ।
🍁🍁🍁🍁🍁🍁🍁🍁
ਮੈਂ ਬੋਲੀ ਹਾਂ ਰਿਗਵੇਦ ਦੀ
ਚਾਅ ਨਹੀਂ ਕੁੱਝ ਖੋਹਣ ਦਾ
ਮੈਂ ਵਸਦੀ ਗੁਰ ਗ੍ਰੰਥ ਵਿੱਚ
ਮੈਨੂੰ ਮਾਣ ਗੁਰਮੁਖੀ ਹੋਣ ਦਾ
ਮੈਂ ਹੱਥੋਂ ਘਾਲ਼ ਹਾਂ ਵੰਡਦੀ
ਮਿਰਾ ਧਰਮ ਹੈ ਲੜੀ ਪ੍ਰੋਣ ਦਾ
ਜੇ ਮੱਸੇ ਕਰਨ ਬੇਹਰੁਮਤੀਆਂ
ਮੈਨੂੰ ਚਾਅ ਇੰਦਰਾ ਝਟਕੌਣ ਦਾ।
🍁🍁🍁🍁🍁🍁🍁🍁
ਮੇਰੇ ਖਾਨ ਤੇ ਸਿੰਘ ਵੰਡੇ ਗਏ
ਮੇਰੀ ਹਿੱਕ 'ਤੇ ਵਾਹਘਾ ਕੰਧ
ਮੇਰੇ ਪੁੱਤ ਹਰਿਆਣ ਹਿਮਾਚਲੀ
ਨਿੱਤ ਨਫ਼ਰਤ ਕਰਨ ਪ੍ਰਚੰਡ
ਚੜ੍ਹ ਦੁਸ਼ਮਣ ਹੱਥੀਂ ਔਂਤਰੇ
ਨਿੱਤ ਚਾੜ੍ਹਨ ਪੁੱਠਾ ਚੰਦ
ਰਣਜੀਤ ਮਿਰਾ ਜੇ ਚਲਾ ਗਿਆ
ਦਿਨ ਇਹ ਵੀ ਜਾਣੇ ਲੰਘ।
🍁🍁🍁🍁🍁🍁🍁🍁
ਕੁੱਝ ਪੁੱਤ ਨਿਪੁੱਤੇ ਨਿੱਕਲੇ
ਛੱਡ ਮੈਨੂੰ ਹਿੰਦੀ ਬੋਲਦੇ
ਮੇਰੀ ਇੱਜ਼ਤ ਲੀਰੋ-ਲੀਰ ਕਰ
ਵੰਡ ਸੂਬਾ, ਖਿੱਦੋ ਖੇਲਦੇ
ਛੱਡ ਹੀਰਾ ਕੋਹੇਨੂਰ ਦਾ
ਪਏ ਨਾਲ਼ ਕੌਡੀਆਂ ਤੋਲਦੇ
ਗੈਰ ਭਾਸ਼ਾ ਸਿਰ 'ਤੇ ਰੱਖਦੇ
ਮਾਂ ਬੋਲੀ ਪੈਰੀਂ ਰੋਲ਼ਦੇ
🍁🍁🍁🍁🍁🍁🍁🍁
ਮੈਂ ਬੋਲੀ ਦੇਸ ਪੰਜਾਬ ਦੀ
ਮੈਨੂੰ ਟਿੱਚ ਨਾ ਸਮਝੀਂ ਜਾਣ
ਮੇਰੀ ਜੜ੍ਹ ਮੇਰਾ ਇਤਿਹਾਸ ਹੈ
ਮੇਰੇ ਜੜ੍ਹ ਦੇ ਵਿੱਚ ਪਰਾਣ
ਮੇਰਾ ਜਾਤ ਖੜਗ ਏ ਖਾਲਸਾ
ਮੇਰੀ ਲੁਕਣੀ ਨਹੀਂ ਪਛਾਣ
ਮੈਂ ਛੋਹ ਗੁਰ ਪੀਰਾਂ ਬਾਬਿਆਂ
'ਤੇ ਢਾਬ ਮੁਕਤੇ ਖਿਦਰਾਣ।
🍁🍁🍁🍁🍁🍁🍁🍁
ਮੈਂ ਮਿਸ਼ਰੀ ਗੁੜ ਖੰਡ ਸ਼ੈਹਦ ਹਾਂ
ਤੇ ਬੋਲੀ ਮਿੱਠੀ ਸ਼ੀਰੀ
ਮਿਰੇ ਕਣ ਕਣ ਚਮਕੇ ਨੂਰ
ਕਰਾਮਾਤ ਮੀਰੀ 'ਤੇ ਪੀਰੀ
ਮੇਰੇ ਸਮਿਆਂ ਦਿੱਤੀ ਮਾਰ ਜੋ
ਕਦੇ ਮਿਸਲ ਕਦੇ ਫਕੀਰੀ
ਮੇਰੀ ਕਿਸਮਤ ਚੱਕਰ ਸਮੇਂ ਦਾ
ਜੋ ਘੁੰਮਦੀ ਵਾਂਗ ਭੰਬੀਰੀ।
🍁🍁🍁🍁🍁🍁🍁🍁
ਅੱਜ ਗਲ਼ ਵਿੱਚ ਤੌਕ ਗੁਲਾਮੀਆਂ
ਮੇਰੀ ਪੱਛੀ ਪਈ ਜ਼ਮੀਰ
ਮੇਰਾ ਥਾਂ ਥਾਂ ਸਿੰਮਦਾ ਲਹੂ ਵੇ
ਮੈਂ ਨੂੜੀ ਨਾਲ਼ ਜੰਜੀਰ
ਮੇਰੇ ਪੈਰੀਂ ਛਾਲੇ ਮੁਹਿੰਮ ਦੇ
ਰਾਹ ਕੰਡੇ ਕੱਚ ਕਰੀਰ
ਮੈਂ ਮਾਂ ਰਾਜੇ ਰਣਜੀਤ ਦੀ
ਅੱਜ ਦਿਸਦੀ ਜਿਵੇਂ ਫਕੀਰ।
🍁🍁🍁🍁🍁🍁🍁🍁
ਜੋ ਛੱਡ ਪੰਜਾਬੀ ਬੋਲਦੇ
ਪਏ ਅੰਗਰੇਜ਼ੀ ਰੀਤ
ਸਿਰ ਮਾਂ ਦੇ ਖੇਹ ਸਵਾਹ ਧੂੜ
ਗੈਰਾਂ ਨਾਲ਼ ਕਰਨ ਪ੍ਰੀਤ
ਅੱਜ ਹੱਥੀਂ ਕਿੱਕਰਾਂ ਬੀਜਕੇ
ਤੇ ਧਾਰੀ ਚੰਦਰੀ ਨੀਤ
ਭਲਾ ਦੀਵਾ ਕਦੋਂ ਕੁ ਜਗੇਗਾ
ਪਏ ਅੰਨ੍ਹੇ ਕਰਨ ਉਡੀਕ।
🍁🍁🍁🍁🍁🍁🍁🍁
ਮੈਂ ਬੋਲੀ ਦੇਸ ਪੰਜਾਬ ਦੀ
ਮੈਂ ਵਸਦੀ ਵਿੱਚ ਸੰਸਾਰ
ਮੈਨੂੰ ਮਾਣ ਮੇਰੇ ਇਤਿਹਾਸ 'ਤੇ
ਮੈਂ ਝੱਲੀ ਹਰਿੱਕ ਵੰਗਾਰ
ਜੋ ਧੌਂਸ ਮੇਰੀ ਨਾ ਝੱਲ ਸਕੇ
ਉਹੀ ਮੈਨੂੰ ਕਹਿਣ ਗਵਾਰ
ਮੈਂ ਰਾਜ ਖਲਕ 'ਤੇ ਕਰਾਂਗੀ
ਮੇਰੇ ਕਰਨਗੇ ਪੁੱਤ ਸਰਦਾਰ।
🍁🍁🍁🍁🍁🍁🍁🍁
ਮੇਰੀ ਧੜਕਣ ਵਹਿੰਦਾ ਆਬ ਏ
ਜੋ ਭਰ ਭਰ ਵਗਦਾ ਸ਼ਹੁ
ਮੇਰੀ ਜਾਨ ਗੁਰਮੁਖੀ ਲਿੱਪੜੀ
ਮੇਰੇ ਮਸਤਕ ਦੀ ਉਹ ਲੋਅ
ਮੇਰੀ ਰਗ ਰਗ ਵਿੱਚ ਪੰਜਾਬ ਏ
ਮੈਨੂੰ ਨਾਲ ਪੰਜਾਬੇ ਮੋਹ
ਜਦੋਂ 'ਨੂਰ' ਵਤਨ ਨੂੰ ਚੇਤਦੀ
ਉਹਦੇ ਪਵੇ ਕਲ਼ੇਜੇ ਖੋਹ।

(ਨੂਰ ਕੌਰ)

1,531

subscribers

330

photos

4

videos