G.K. (ਆਮ ਤੇ ਰੌਚਕ ਗਿਆਨ) @geekay_forall Channel on Telegram

G.K. (ਆਮ ਤੇ ਰੌਚਕ ਗਿਆਨ)

@geekay_forall


G.K. (ਆਮ ਤੇ ਰੌਚਕ ਗਿਆਨ) (Punjabi)

ਗੁਰਪ੍ਰੀਤ ਕੌਰ ਦੁਆਰਾ ਚਲਈ ਜਾ ਰਹੀ ਚੈਨਲ 'G.K. (ਆਮ ਤੇ ਰੌਚਕ ਗਿਆਨ)' ਇੱਕ ਸਮ੍ਪੂਰਨ ਪੱਧਰਤੀਕਰਨ ਸ਼ੈਲੀ ਅਤੇ ਸਹੀ ਗਿਆਨ ਲੋਡ ਕਰਨ ਵਾਲਾ ਚੈਨਲ ਹੈ। ਇਸ ਚੈਨਲ 'geekay_forall' ਨਾਮ ਵਾਲੇ ਯੋਗ ਨਾਮਕ ਯੋਗ ਤੌਰ ਤੇ ਜਾਣਿਆ ਜਾਂਦਾ ਹੈ ਜਿਸ ਨਾਲ ਸਹਾਇਤਾ ਮਿਲਦੀ ਹੈ ਤੇ ਹਰ ਹਾਲ ਵਿੱਚ ਅਦਾ ਕੀਤੇ ਗਏ ਸਵਾਲਾਂ ਦਾ ਜਵਾਬ ਦਿੰਦੀ ਹੈ। 'G.K. (ਆਮ ਤੇ ਰੌਚਕ ਗਿਆਨ)' ਚੈਨਲ ਨਾਮ ਨੂੰ ਪੜ੍ਹਦੇ ਹੋਏ ਤੁਸੀਂ ਸੋਚ ਰਹੇ ਹੋ ਕਿ ਇਹ ਕਿਸ ਲਈ ਹੈ ਅਤੇ ਇਸ ਨੂੰ ਕੀ ਕਹਾ ਜਾ ਸਕਦਾ ਹੈ। ਇਸ ਚੈਨਲ 'G.K. (ਆਮ ਤੇ ਰੌਚਕ ਗਿਆਨ)' ਤੁਹਾਨੂੰ ਪ੍ਰਗਟਾਵਾਦੀ ਅਤੇ ਵਾਸਤਵਿਕ ਜਾਣਕਾਰੀ ਨਾਲ ਭਰਪੂਰ ਅਤੇ ਮਨੋਰੰਜਨਾਤਮਕ ਸਮੱਗਰੀ ਦੇਣ ਲਈ ਬਣਾਇਆ ਗਿਆ ਹੈ।

G.K. (ਆਮ ਤੇ ਰੌਚਕ ਗਿਆਨ)

13 Jan, 09:02


390 ਨੂੰ 390 ਬਿਲੀਅਨ ਪੜ੍ਹਿਆ ਜਾਵੇ

G.K. (ਆਮ ਤੇ ਰੌਚਕ ਗਿਆਨ)

12 Jan, 04:56


ਹਰ ਵਾਰ ਦੀ ਤਰ੍ਹਾਂ, ਕਲੰਡਰੀ ਸ਼ੌਕੀਨਾਂ ਲਈ, ਇਸ ਵਰ੍ਹੇ ਦੇ 100+ ਭਾਂਤ-ਸੁਭਾਂਤੇ ਕਲੰਡਰ, ਛੁੱਟੀਆਂ ਵਗੈਰਾ ਚੈਨਲ "ਪੰਜਾਬੀ ਅਖ਼ਬਾਰ" ਵਿੱਚ ਦੇਖੋ, ਛਾਪੋ ਤੇ ਵੰਡੋ:

🏝 ਛੁੱਟੀਆਂ ਦੀ ਸੂਚੀ

🗓 ਕਲੰਡਰ 2025

〰️〰️〰️〰️〰️〰️
Contact for Ads
〰️〰️〰️〰️〰️〰️

G.K. (ਆਮ ਤੇ ਰੌਚਕ ਗਿਆਨ)

09 Jan, 09:45


The Hollywood hills are on fire...

G.K. (ਆਮ ਤੇ ਰੌਚਕ ਗਿਆਨ)

06 Jan, 10:47


OMR ਭਰਨ ਸੰਬੰਧੀ ਕੁੱਝ ਨੁਕਤਿਆਂ ਦੀ ਸਾਂਝ:

❶. OMR Sheet ਦੇ ਗੋਲ਼ੇ ਭਰਨ ਲਈ ਬਾਲ ਪੁਆਇੰਟ ਪੈੱਨ (Ball Point Pen) ਦੀ ਵਰਤੋਂ ਕਰੋ, ਜੈੱਲ ਪੈੱਨ ਤੋਂ ਪਰਹੇਜ਼ ਕਰੋ।

❷. ਸਵਾਲ ਨੂੰ ਧਿਆਨ ਨਾਲ਼ ਪੜ੍ਹੋ ਤੇ ਸਮਝੋ। ਲੱਛੇਦਾਰ ਸ਼ਬਦਾਂ ਤੇ ਜਲੇਬੀਆਂ ਵਰਗੀ ਵਾਕ ਬਣਤਰ ਨੂੰ ਨਜ਼ਰ-ਅੰਦਾਜ਼ ਨਾ ਕਰੋ।

❸. ਸਹੀ ਉੱਤਰ ਵਾਲੇ ਚੱਕਰ ਨੂੰ ਗੂੜ੍ਹਾ-ਹੋਰ ਗੂੜ੍ਹਾ ਕਰਨ ਦੇ ਚੱਕਰ 'ਚ ਨਹੀਂ ਪੈਣਾ। ਆਪਣੇ ਹੱਥ ਅਤੇ ਗੁੱਟ ਦੀ ਸਿਹਤ ਦਾ ਵੀ ਖ਼ਿਆਲ ਰੱਖਣਾ ਹੈ। ਜ਼ਿਆਦਾ ਜ਼ੋਰ ਦੇਣ 'ਤੇ ਇਨ੍ਹਾਂ ਦੇ ਦੁਖਣ ਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ।

❹. ਆਪਣਾ ਧਿਆਨ ਸਹੀ ਜਵਾਬ ਦੇਣ ਉੱਤੇ ਕੇਂਦਰਿਤ ਕਰਨਾ ਹੈ, ਨਾ ਕਿ ਗੋਲ਼ੇ ਸਜਾਉਣ-ਸੰਵਾਰਨ 'ਤੇ। ਗੋਲ਼ਿਆਂ ਦੀ ਚਾਰਦਿਵਾਰੀ ਕਰਦੇ ਸਮੇਂ ਸ਼ੀਟ ਵਿੱਚ ਟੋਏ ਨਹੀਂ ਪੁੱਟਣੇ।

❺. ਪਹਿਲੇ ਹੀ ਦੜ੍ਹੇ-ਸੱਟੇ OMR Sheet ਨਹੀਂ ਭਰ ਦੇਣੀ ਬਲਕਿ ਪਹਿਲਾਂ ਪੂਰਾ ਪੇਪਰ ਹੱਲ ਕਰਨਾ ਹੈ ਅਤੇ ਬਾਅਦ ਵਿੱਚ ਜਾ ਕੇ, ਸਾਰੇ ਸਵਾਲ ਹੱਲ ਕਰਨ ਤੋਂ ਬਾਅਦ ਹੀ OMR Sheet ਵਿੱਚ ਆਪਣੀ ਚਿਤਰਕਾਰੀ ਦੇ ਜੌਹਰ ਦਿਖਾਉਣੇ ਹਨ।

❻. ਸਵਾਲਾਂ ਉੱਤੇ ਫ਼ਾਲਤੂ ਸਮਾਂ ਵਿਅਰਥ ਨਾ ਕਰੋ ਅਤੇ ਜਵਾਬ ਨਾ ਪਤਾ ਹੋਣ ਦੀ ਸੂਰਤ ਵਿੱਚ ਅੱਗੇ ਵਧ ਜਾਓ। ਬਾਅਦ ਵਿੱਚ ਖ਼ਾਲੀ ਬਚੇ ਸਮੇਂ ਦੌਰਾਨ ਹੱਲ ਕਰਨ ਲਈ ਅਜਿਹੇ ਸਵਾਲ YouTube Ads ਵਾਂਗ Skip ਕਰਦੇ ਜਾਓ।

❼. ਕਈ ਵਾਰ ਪਰੀਖਿਆ ਕੇਂਦਰ ਵਿੱਚ ਪਏ ਬੈਂਚ ਤੇ ਮੇਜ਼ ਹਾਲਾਤ ਅਨੁਸਾਰ ਢੁਕਵੇਂ ਨਹੀਂ ਹੁੰਦੇ, ਸੋ ਆਪਣੇ ਨਾਲ ਗੱਤਾ/ਪੇਪਰ ਦਾ ਫੱਟਾ (Exam Board/Clip Board) ਆਪਣੀ ਸੁਵਿਧਾ ਲਈ ਜ਼ਰੂਰ-ਜ਼ਰੂਰ ਲੈ ਕੇ ਜਾਓ।

G.K. (ਆਮ ਤੇ ਰੌਚਕ ਗਿਆਨ)

05 Jan, 10:33


2025 ਬਾਰੇ ਕੁੱਝ ਗਣਿਤਿਕ ਸਚਾਈਆਂ:

1. 2025, ਖ਼ੁਦ ਇੱਕ ਸੰਪੂਰਨ ਵਰਗ ਹੈ - 45² = 2025

2. ਇਹ ਦੋ ਵਰਗਾਂ ਦਾ ਇੱਕ ਗੁਣਨਫਲ ਹੈ - 9² × 5² = 2025.

3. ਇਹ ਤਿੰਨ ਵਰਗਾਂ ਦਾ ਇੱਕ ਜੋੜ ਹੈ - 40² + 20² + 5² = 2025.

4. 2025 ਸਾਲ 1936 ਤੋ ਬਾਦ ਆਉਣ ਵਾਲਾ ਸੰਪੂਰਨ ਵਰਗ ਹੈ - 44² = Year 1936, 45² = Year 2025

5. ਇਹ 1 ਤੋਂ 9 ਤੱਕ ਦੇ ਸਾਰੇ ਘਣਾਂ ਦਾ ਜੋੜ ਹੈ - 1³ + 2³ + 3³ + 4³ + 5³ + 6³ + 7³ + 8³ + 9³ = 2025

6. 2025 ਪਹਿਲੀਆਂ 45 ਟਾਂਕ ਸੰਖਿਆਵਾਂ ਦਾ ਜੋੜ ਹੈ - 1 + 3 + 5 + ... + 89 = 2025

7. 2025 is a Kaprekar number, as the square of 45 (2025) can be split into two parts (20 and 25), whose sum is also 45 (20 + 25 = 45)

8. 2025 is a Harshad number, as it is divisible by the sum of its digits (2 + 0 + 2 + 5 = 9, and 2025 ÷ 9 = 225)

9. 2025 is the square of the 9th triangular number (45), which is the sum of the first nine integers (1 + 2 + 3 + ... + 9 = 45)

(Brar K.)

G.K. (ਆਮ ਤੇ ਰੌਚਕ ਗਿਆਨ)

05 Jan, 03:28


@ShabadShala ਵੱਲੋਂ ਐਪਾਂ, ਸਾਫ਼ਟਵੇਅਰ, ਕਿਤਾਬਾਂ ਵਗੈਰਾ ਬਣਾਉਣ ਦੇ ਮਕਸਦ ਨਾਲ ਹਰ ਤਰ੍ਹਾਂ ਦੀ ਪੰਜਾਬੀ ਸ਼ਬਦਾਵਲੀ ਸਾਂਭਣ ਦੇ ਕਾਰਜ ਤਹਿਤ ਨਾਮ ਇਕੱਠੇ ਕਰਨ ਲਈ 'ਸਿੰਘ-ਕੌਰ' ਐਪ ਦਾ ਲਿੰਕ:
👇🏿
https://shabadshala.github.io/Main/
👆🏿
ਇਸ ਰਾਹੀਂ ਤੁਸੀਂ ਕੋਈ ਵੀ ਪੰਜਾਬੀ ਨਾਮ ਚੈੱਕ ਜਾਂ ਸ਼ਾਮਲ ਕਰ ਸਕਦੇ ਹੋ। ਜਿੰਨਾ ਹੋ ਸਕੇ ਯੋਗਦਾਨ ਪਾਓ ਤੇ ਲਿੰਕ ਨੂੰ ਅਗਾਂਹ ਫੈਲਾਓ। (ਮੋਬਾਈਲ ਉੱਤੇ ਇਹ ਐਪ Chrome 'ਚ ਵਧੀਆ ਖੁੱਲ੍ਹਦੀ ਹੈ)

G.K. (ਆਮ ਤੇ ਰੌਚਕ ਗਿਆਨ)

05 Jan, 01:27


List of vitamins and their chemical names:

Vitamin A: Retinol
Vitamin B1: Thiamine
Vitamin B2: Riboflavin
Vitamin B3: Niacin
Vitamin B5: Pantothenic acid
Vitamin B6: Pyridoxine
Vitamin B7: Biotin  
Vitamin B9: Folic acid
Vitamin B12: Cobalamin  
Vitamin C: Ascorbic acid
Vitamin D: Calciferol
Vitamin E: Tocopherol
Vitamin K: Phylloquinone  

Note: This list includes some of the most common forms of these vitamins. There may be other forms or variations with slightly different chemical structures.

G.K. (ਆਮ ਤੇ ਰੌਚਕ ਗਿਆਨ)

02 Jan, 12:47


Meta vs. Midjourney

G.K. (ਆਮ ਤੇ ਰੌਚਕ ਗਿਆਨ)

30 Dec, 07:07


Sohan Singh Seetal was a prominent Indian writer, poet, and lyricist of the Punjabi language, born in 1909 and passed away in 1998. He began his literary career after 1947 and went on to write over 20 novels, mostly romantic and sentimental in nature.

Some of his notable works include "Dive di Lo" (The Flame of the Earthen Lamp), "Mul da Mas" (Flesh at a Price), and "Badla" (Revenge), which deal with the eternal problem of women's issues and are characteristic of the sentimental tone often found in Indian literature.

Throughout his career, Seetal's writing style evolved from sentimentality to competent realism. His novels often portrayed the countryside of Central Punjab and the lives of its people, serving as a counterpart to the urban-centric works of fellow writer Nanak Singh.

Both Seetal and Nanak Singh began their careers with reformist and sentimental tones, eventually growing into realists in their later works. However, while Nanak Singh's writing tended towards Gandhian Socialism, Seetal's focus on peasant life took on a populist form.

Seetal's notable novel "Jug Badal Gaya" earned him the prestigious Sahitya Akademi Award in 1974, solidifying his position as a respected figure in Punjabi literature.

G.K. (ਆਮ ਤੇ ਰੌਚਕ ਗਿਆਨ)

22 Dec, 03:53


ਸੂਝਵਾਨਾਂ ਲਈ, ਹਰ ਵਿਸ਼ੇ (ਖ਼ਾਸ ਕਰਕੇ ਪੰਜਾਬ) ਮੁਤੱਲਕ ਸਰਵੇਖਣਾਂ ਲਈ ਇੱਕੋ-ਇੱਕ ਚੈਨਲ

G.K. (ਆਮ ਤੇ ਰੌਚਕ ਗਿਆਨ)

14 Dec, 03:17


ਕੀ ਤੋਤੇ ਸੱਚੀਂ-ਮੁੱਚੀਂ ਮਿਰਚਾਂ ਖਾਂਦੇ ਹਨ?

ਜੀ ਹਾਂ, ਤੋਤੇ ਮਿਰਚਾਂ ਖਾਂਦੇ ਹਨ, ਪਰ ਤੋਤਿਆਂ ਨੂੰ ਮਨੁੱਖ ਵਾਂਗ ਔਖ ਮਹਿਸੂਸ ਨਹੀਂ ਹੁੰਦੀ। ਮਿਰਚਾਂ ਵਿੱਚ ਕੈਪਸੇਸਿਨ ਨਾਂ ਦਾ ਮਿਸ਼ਰਣ ਇਸਨੂੰ ਤਿੱਖਾ ਬਣਾਉਂਦਾ ਹੈ। ਮਨੁੱਖਾਂ ਵਿੱਚ TRPV1 ਨਾਂ ਦਾ ਤੱਤ ਮਿਰਚਾਂ ਵਿੱਚ ਮੌਜੂਦ ਕੈਪਸੈਸਿਨ ਪ੍ਰਤੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਜਦੋਂ ਅਸੀਂ ਮਿਰਚ ਖਾਂਦੇ ਹਾਂ, ਤਾਂ ਇਹ ਤੱਤ ਮਨੁੱਖੀ ਤੰਤੂਆਂ ਨੂੰ ਉਤੇਜਿਤ ਕਰਦਾ ਹੈ, ਜਿਸ ਨਾਲ ਸਾਨੂੰ ਜਲਨ, ਗਰਮੀ ਤੇ ਤਿੱਖੇਪਨ ਦਾ ਅਹਿਸਾਸ ਹੁੰਦਾ ਹੈ। ਇਹ ਸਾਡੇ ਸਰੀਰ ਦਾ ਇੱਕ ਸੁਰੱਖਿਆ ਤੰਤਰ ਹੈ ਜੋ ਸਾਨੂੰ ਦੱਸਦਾ ਹੈ ਕਿ ਇਹ ਖਾਣਾ ਸਾਡੇ ਲਈ ਨੁਕਸਾਨਦਾਇਕ ਹੋ ਸਕਦਾ ਹੈ। ਤੋਤਿਆਂ ਤੇ ਹੋਰ ਕਈ ਜਾਨਵਰਾਂ ਵਿੱਚ ਵੀ TRPV1 ਹੁੰਦਾ ਹੈ, ਪਰ ਇਹ ਮਨੁੱਖਾਂ ਦੇ ਮੁਕਾਬਲੇ ਕੈਪਸੈਸਿਨ ਪ੍ਰਤੀ ਬਹੁਤ ਘੱਟ ਸੰਵੇਦਨਸ਼ੀਲ ਹੁੰਦਾ ਹੈ। ਮਤਲਬ ਕਿ ਤੋਤਿਆਂ ਨੂੰ ਜਲਨ ਤੇ ਤਿੱਖੇਪਨ ਦਾ ਅਹਿਸਾਸ ਨਹੀਂ ਹੁੰਦਾ।

ਪਰ ਤੋਤੇ ਮਿਰਚਾਂ ਕਿਉਂ ਖਾਂਦੇ ਹਨ?

- ਤੋਤਿਆਂ ਲਈ ਮਿਰਚ ਇੱਕ ਆਮ ਖਾਣੇ ਵਾਂਗ ਹੈ ਕਿਉਂਕਿ ਮਿਰਚਾਂ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀਆਂ ਹਨ ਖਾਸ ਤੌਰ 'ਤੇ ਵਿਟਾਮਿਨ ਸੀ, ਪੋਟਾਸ਼ੀਅਮ ਅਤੇ ਬੀਟਾ-ਕੈਰੋਟੀਨ ਵਰਗੇ ਜ਼ਰੂਰੀ ਵਿਟਾਮਿਨ ਤੇ ਖਣਿਜ ਤੱਤ।
- ਤੋਤੇ ਅਕਸਰ ਕਈ ਤਰ੍ਹਾਂ ਦੇ ਫਲ, ਸਬਜ਼ੀਆਂ ਅਤੇ ਬੀਜ ਖਾਂਦੇ ਹਨ, ਜਿਸ ਵਿੱਚ ਮਸਾਲੇਦਾਰ ਵੀ ਸ਼ਾਮਲ ਹਨ।
- ਬਹੁਤ ਸਾਰੇ ਤੋਤੇ ਮਿਰਚਾਂ ਦੇ ਰੰਗ, ਸੁਆਦ ਅਤੇ ਬਣਤਰ ਦਾ ਅਨੰਦ ਲੈਂਦੇ ਹਨ।

ਹੋਰ ਕਈ ਪੰਛੀ, ਕੁੱਝ ਕਿਸਮਾਂ ਦੇ ਚੂਹੇ ਤੇ ਸੱਪ, ਕਿਰਲੀਆਂ, ਪੈਂਗੋਲਿਨ ਆਦਿ ਜਾਨਵਰ ਵੀ ਮਿਰਚਾਂ ਖਾ ਸਕਦੇ ਹਨ।

(Brar K.)

G.K. (ਆਮ ਤੇ ਰੌਚਕ ਗਿਆਨ)

14 Dec, 02:29


🐊

G.K. (ਆਮ ਤੇ ਰੌਚਕ ਗਿਆਨ)

11 Dec, 14:40


What is valve?

G.K. (ਆਮ ਤੇ ਰੌਚਕ ਗਿਆਨ)

08 Dec, 03:36


💃
ਸਾਦਗੀ ਤੋਂ ਫੁਕਰਪੁਣੇ ਤੱਕ: 'ਪੰਜਾਬੀ ਟ੍ਰਿਬਿਊਨ' ਵਿੱਚ 5-ਦਸੰਬਰ ਤੋਂ ਸ਼ੁਰੂ ਹੋਈ ਲੇਖ ਲੜੀ ਵਿੱਚ ਰੋਜ਼ਾਨਾ ਕਿਸੇ ਇੱਕ ਵਿਸ਼ੇ 'ਤੇ ਜਾਣਕਾਰੀ ਹੁੰਦੀ ਹੈ ਕਿ ਕਿਵੇਂ ਪੰਜਾਬੀ ਅੱਖਾਂ ਮੀਚਕੇ ਤੇ ਅੱਡੀਆਂ ਚੁੱਕ ਕੇ ਖਾਣ-ਪੀਣ, ਵਿਆਹ-ਸ਼ਾਦੀਆਂ, ਗਹਿਣਾ-ਗੱਟਾ, ਹਾਰ-ਸ਼ਿੰਗਾਰ ਵਗੈਰਾ 'ਤੇ ਖਰਚਾ ਕਰ ਰਹੇ ਹਨ। ਆਪ ਪੜ੍ਹੋ, ਹੋਰਾਂ ਨੂੰ ਪੜ੍ਹਾਓ ਤੇ ਆਪਣੀਆਂ ਕਾਰਸਤਾਨੀਆਂ ਦੇ ਝੂਲਦੇ ਝੰਡਿਆਂ 'ਤੇ ਫ਼ਖ਼ਰ ਕਰੋ।

G.K. (ਆਮ ਤੇ ਰੌਚਕ ਗਿਆਨ)

03 Dec, 10:56


Logo Size

G.K. (ਆਮ ਤੇ ਰੌਚਕ ਗਿਆਨ)

30 Nov, 12:54


ਲੱਸੀ ਕੰਟਰੀ - ਪੰਜਾਬ

G.K. (ਆਮ ਤੇ ਰੌਚਕ ਗਿਆਨ)

26 Nov, 03:26


ਪੂਛਲ ਤਾਰਾ ਬਰਫ਼ ਤੇ ਧੂੜ ਕਣਾਂ ਦਾ ਬਣਿਆ ਇੱਕ ਬਰਫੀਲਾ ਛੋਟਾ ਪੁਲਾੜੀ ਪਿੰਡ ਹੁੰਦਾ ਹੈ। ਇਹ ਸੌਰ ਮੰਡਲ ਦਾ ਹੀ ਹਿੱਸਾ ਹੁੰਦਾ ਹੈ ਅਤੇ ਆਪਣੇ ਤੈਅ ਪਥ ਉੱਤੇ ਸੂਰਜ ਦਾ ਚੱਕਰ ਕੱਟਦਾ ਰਹਿੰਦਾ ਹੈ। ਜਦ ਕਦੇ ਇਹ ਸੂਰਜ ਦੇ ਨੇੜੇ ਆ ਜਾਵੇ ਤਾਂ ਸੇਕ ਨਾਲ ਇਨ੍ਹਾਂ ਦੀ ਬਰਫ਼ ਪਿਘਲਦੀ ਹੈ। ਨਤੀਜੇ ਵੱਜੋਂ ਇਹ ਆਪਣੇ ਪਿੱਛੇ ਗੈਸਾਂ ਦੀ ਪੂਛ ਛੱਡਦੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਪੂਛਲ ਤਾਰੇ ਕਹਿੰਦੇ ਹਨ। ਇਸ ਦੇ ਦੋ ਹਿੱਸੇ ਹੁੰਦੇ ਹਨ - ਕੋਮਾ ਅਤੇ ਪੂਛ। ਇਸ ਦੀ ਨਿਊਕਲੀ ਦੀ ਰੇਂਜ ਕੁਝ ਸੌ ਮੀਟਰ ਤੋਂ ਦਰਜਨਾਂ ਕਿਲੋਮੀਟਰ ਤੱਕ ਹੁੰਦੀ ਹੈ, ਜੋ ਪੱਥਰਾਂ, ਧੂੜ ਅਤੇ ਗੈਸਾਂ ਨਾਲ ਬਣੀ ਹੁੰਦੀ ਹੈ। ਕੋਮਾ ਅਤੇ ਪੂਛ, ਬਹੁਤ ਵੱਡੇ ਹੁੰਦੇ ਹਨ ਅਤੇ ਜੇ ਕਾਫੀ ਚਮਕਦਾਰ ਹੋਵੇ, ਤਾਂ ਇਨ੍ਹਾਂ ਨੂੰ ਦੂਰਬੀਨ ਦੀ ਮਦਦ ਬਗੈਰ ਧਰਤੀ ਤੋਂ ਵੇਖਿਆ ਜਾ ਸਕਦਾ ਹੈ। ਪੂਛਲ ਤਾਰੇ ਬਹੁਤ ਸਾਰੇ ਸੱਭਿਆਚਾਰਾਂ ਅੰਦਰ ਪੁਰਾਣੇ ਜ਼ਮਾਨੇ ਤੋਂ ਵੇਖੇ ਗਏ ਹਨ ਅਤੇ ਰਿਕਾਰਡ ਕੀਤੇ ਮਿਲਦੇ ਹਨ। ਹੈਲੇ ਨਾਮ ਦਾ ਪੂਛਲ ਤਾਰਾ 76 ਸਾਲ ਬਾਅਦ ਦਿਖਾਈ ਦਿੰਦਾ ਹੈ। ਇਹ ਤਾਰਾ ਪਹਿਲਾਂ 1986 ਵਿੱਚ ਦਿਖਾਈ ਦਿੱਤਾ ਸੀ ਅਤੇ ਹੁਣ ਇਹ 2062 ਵਿੱਚ ਦਿਖਾਈ ਦੇਵੇਗਾ। ਪੂਛਲ ਤਾਰਾ ਇੱਕ ਅਣਘੜਤ ਜਿਹਾ ਆਕਾਸ਼ੀ ਪਿੰਡ ਹੁੰਦਾ ਹੈ ਜੋ ਕਿ ਮਿਲੀਮੀਟਰ ਆਕਾਰ ਦੇ ਧੂੜ ਕਣਾਂ ਦੇ ਇਕੱਠ ਨਾਲ ਬਣਿਆ ਹੁੰਦਾ ਹੈ ਜਿਸ ਉੱਪਰੋਂ ਬਰਫ਼ ਦੀ ਮੋਟੀ ਪਰਤ ਚੜ੍ਹੀ ਹੁੰਦੀ ਹੈ। ਪੂਛਲ ਤਾਰੇ ਦਾ ਕੇਂਦਰਕ ਲੁੱਕ ਨਾਲੋਂ ਵੀ ਕਾਲਾ ਹੁੰਦਾ ਹੈ। ਕੇਂਦਰਕ ਦਾ ਸਰੂਪ ਅਣਘੜਤ ਜਿਹਾ ਹੁੰਦਾ ਹੈ ਜਿਸਦੀ ਸਤਹ ਬਹੁਤ ਖੁਰਦਰੇ ਅਤੇ ਬਹੁਤ ਕੂਲੇ ਖੇਤਰਾਂ ਦਾ ਮਿਸ਼ਰਣ ਜਿਹਾ ਹੁੰਦਾ ਹੈ ਜਿਸ ’ਤੇ ਕਈ ਤਰ੍ਹਾਂ ਦੇ ਭੂ-ਰੂਪ ਵੇਖਣ ਨੂੰ ਮਿਲਦੇ ਹਨ। ਕੇਂਦਰਕ ਦੀ ਬਣਾਵਟ ਮੁਸਾਮਦਾਰ ਹੁੰਦੀ ਹੈ। ਪੂਛਲ ਤਾਰੇ ਬਹੁਤ ਜ਼ਿਆਦਾ ਭੁਰਭਰੇ ਹੁੰਦੇ ਹਨ ਅਤੇ ਹੁਣ ਤਕ ਦਰਜਨਾਂ ਭਰ ਕੇਂਦਰਕ ਭੁਰ ਕੇ ਟੁੱਟਦੇ ਹੋਏ ਵੇਖੇ ਗਏ ਹਨ ਅਤੇ ਕਈ ਤਾਂ ਬਿਲਕੁਲ ਅਲੋਪ ਹੀ ਹੋ ਜਾਂਦੇ ਹਨ। ਜਿੰਨੀ ਵਾਰ ਕੋਈ ਪੂਛਲ ਤਾਰਾ ਸੂਰਜ ਦੇ ਨੇੜੇ ਆਉਂਦਾ ਹੈ, ਉਸ ਨਾਲੋਂ ਪ੍ਰਤੀਦਿਨ 2 ਮਿਲੀਅਨ ਟਨ ਧੂੜ ਅਤੇ ਬਰਫ਼ ਝੜਦੀ ਜਾਂਦੀ ਹੈ। ਜਿਵੇਂ ਹੀ ਕੋਈ ਪੂਛਲ ਤਾਰਾ ਸੂਰਜ ਵੱਲ ਵਧਣ ਲੱਗਦਾ ਹੈ ਤਾਂ ਇਹ ਗਰਮ ਹੋਣਾ ਸ਼ੁਰੂ ਹੋ ਜਾਂਦਾ ਹੈ। ਜਦੋਂ ਇਹ ਸੂਰਜ ਤੋਂ ਬ੍ਰਹਿਸਪਤੀ ਜਿੰਨੀ ਦੂਰੀ ’ਤੇ ਹੁੰਦਾ ਹੈ ਤਾਂ ਇਸਦਾ ਤਾਪਮਾਨ ਏਨਾ ਹੋ ਜਾਂਦਾ ਹੈ ਕਿ ਇਸ ’ਤੇ ਜੰਮੀ ਹੋਈ ਬਰਫ਼ ਸਿੱਧੀ ਵਾਸ਼ਪ ਕਣਾਂ ਵਿੱਚ ਬਦਲ ਜਾਂਦੀ ਹੈ ਜਿਸਦੇ ਨਾਲ ਹੀ ਧੂੜ ਦੇ ਕਣ ਵੀ ਆਜ਼ਾਦ ਹੋ ਜਾਂਦੇ ਹਨ। ਇਹ ਵਾਸ਼ਪ ਅਤੇ ਧੂੜ ਦੇ ਕਣ ਪੂਛਲ ਤਾਰੇ ਦੇ ਕੇਂਦਰਕ ਦੇ ਚਾਰੇ ਪਾਸੇ ਫੈਲ ਜਾਂਦੇ ਹਨ। ਇਹ ਧੂੜ ਦੇ ਬੱਦਲ ਸੂਰਜ ਦੀ ਰੋਸ਼ਨੀ ਨੂੰ ਪਰਾਵਰਤਿਤ ਕਰਦੇ ਹਨ ਜਿਸ ਕਾਰਨ ਪੂਛਲ ਤਾਰਾ ਦਿਖਾਈ ਦੇਣ ਲੱਗਦਾ ਹੈ। ਇਹ ਘੁੰਮਦੀ ਹੋਈ ਗੇਂਦ ਕਿਸੇ ‘ਵਾਲ ਦੀ ਜੜ੍ਹ’ ਵਾਂਗ ਦਿਸਦੀ ਹੈ ਜਿਸ ਕਰਕੇ ਇਸ ਨੂੰ ‘ਕੋਮਾ’ ਵੀ ਕਿਹਾ ਜਾਂਦਾ ਹੈ। ਪੂਛਲ ਤਾਰਿਆਂ ਦੀਆਂ ਪੂਛਾਂ ਆਕਾਰ ਵਿੱਚ ਬਹੁਤ ਵਿਸ਼ਾਲ ਹੋ ਸਕਦੀਆਂ ਹਨ। ਕਈ ਪੂਛਲ ਤਾਰਿਆਂ ਦੀਆਂ ਪੂਛਾਂ ਤਾਂ ਧਰਤੀ ਦੀ ਸੂਰਜ ਤੋਂ ਦੂਰੀ ਨਾਲੋਂ ਵੀ ਕਿਤੇ ਵੱਡੀਆਂ ਹਨ ਯਾਨੀ ਕਿ 15 ਕਰੋੜ ਕਿਲੋਮੀਟਰ ਤੋਂ ਵੀ ਜ਼ਿਆਦਾ। ਹਰੇਕ ਸਾਲ ਲਗਭਗ ਵੀਹ ਪੂਛਲ ਤਾਰੇ ਟੈਲੀਸਕੋਪ ਦੀ ਸਹਾਇਤਾ ਨਾਲ ਵੇਖਣ ਨੂੰ ਮਿਲ ਹੀ ਜਾਂਦੇ ਹਨ। ਇੱਕ ਸਾਲ ਦੌਰਾਨ ਪ੍ਰਗਟ ਹੋਣ ਵਾਲੇ ਇਨ੍ਹਾਂ ਪੂਛਲ ਤਾਰਿਆਂ ਵਿੱਚੋਂ ਕੇਵਲ ਇੱਕ-ਦੋ ਹੀ ਅਜਿਹੇ ਹੁੰਦੇ ਹਨ ਜਿਹਨਾਂ ਨੂੰ ਨੰਗੀ ਅੱਖ ਨਾਲ ਵੇਖਿਆ ਜਾ ਸਕਦਾ ਹੈ। ਪੁਲਾੜ ਸ਼ਾਸਤਰੀਆਂ ਦਾ ਅਨੁਮਾਨ ਹੈ ਕਿ ਸਾਡੇ ਸੂਰਜ ਮੰਡਲ ਦੇ ਬਾਹਰੀ ਖੇਤਰਾਂ ਵਿੱਚ ਲਗਭਗ ਇੱਕ ਟ੍ਰਿਲੀਅਨ ਭਾਵ ਇੱਕ ਖਰਬ ਪੂਛਲ ਤਾਰੇ ਹੋ ਸਕਦੇ ਹਨ। ਪੂਛਲ ਤਾਰਿਆਂ ਦੇ ਪਰਿਕ੍ਰਮਾ ਪੰਧਾਂ ਦਾ ਅਧਿਐਨ ਕਰਨ ਤੋਂ ਬਾਅਦ ਵਿਗਿਆਨੀ ਇਸ ਨਤੀਜੇ ’ਤੇ ਪੁੱਜੇ ਹਨ ਕਿ ਅਜਿਹੇ ਦੋ ਭੰਡਾਰ ਹਨ ਜਿੱਥੇ ਪੂਛਲ ਤਾਰਿਆਂ ਦੀ ਭਰਮਾਰ ਹੈ। ਪਲੂਟੋ ਤੋਂ ਪਰ੍ਹੇ ਕੁਇਪਰ ਬੈਲਟ ਇੱਕ ਅਜਿਹਾ ਸਥਾਨ ਹੈ ਜਿਸ ਤੋਂ ਛੋਟੀ ਅਵਧੀ ਵਾਲੇ ਪੂਛਲ ਤਾਰੇ ਆਉਂਦੇ ਹਨ। ਇਸ ਤੋਂ ਵੀ ਪਰ੍ਹੇ ਊਰਟ ਕਲਾਊਡ ਸਥਿਤ ਹੈ ਜੋ ਲੰਬੀ ਅਵਧੀ ਵਾਲੇ ਪੂਛਲ ਤਾਰਿਆਂ ਦਾ ਭੰਡਾਰ ਹੈ। ਊਰਟ ਕਲਾਊਡ ਨੇ ਸੂਰਜ ਮੰਡਲ ਨੂੰ ਸਾਰੇ ਪਾਸਿਓਂ ਘੇਰਿਆ ਹੋਇਆ ਹੈ ਅਤੇ ਇਹ ਸਭ ਤੋਂ ਨੇੜਲੇ ਤਾਰੇ ਤੋਂ ਲਗਪਗ ਇੱਕ-ਚੌਥਾਈ ਦੂਰੀ ਤੱਕ ਫੈਲਿਆ ਹੋਇਆ ਹੈ। ਵਿਗਿਆਨੀਆਂ ਅਨੁਸਾਰ ਸੂਰਜ ਮੰਡਲ ਦਾ ਨਿਰਮਾਣ ਸੂਰਜੀ ਨੈਬੁਲਾ ਤੋਂ ਹੋਇਆ ਸੀ। ਉਸ ਸਮੇਂ ਗ੍ਰਹਿ, ਉਪਗ੍ਰਹਿ ਅਤੇ ਬੌਣੇ ਗ੍ਰਹਿਆਂ ਦਾ ਨਿਰਮਾਣ ਹੋਇਆ ਅਤੇ ਕੁੱਝ ਮਾਦਾ ਰਹਿੰਦ-ਖੂੰਹਦ ਦੇ ਰੂਪ ਏਧਰ-ਓਧਰ ਖਿੱਲਰ ਗਿਆ। ਇਸ ਤੋਂ ਬਾਅਦ ਗ੍ਰਹਿ, ਉਪਗ੍ਰਹਿ, ਬੌਣੇ ਗ੍ਰਹਿ ਆਦਿ ਸੂਰਜ ਦੇ ਨੇੜੇ ਸਥਿਤ ਹੋਣ ਕਾਰਨ ਸੂਰਜ ਦੀ ਗਰਮੀ ਕਾਰਨ ਵਿਕਸਤ ਹੋਣੇ ਸ਼ੁਰੂ ਹੋਏ ਪਰ ਕੁਇਪਰ ਬੈਲਟ ਅਤੇ ਊਰਟ ਕਲਾਊਡ ਸੂਰਜ ਤੋਂ ਬਹੁਤ ਜ਼ਿਆਦਾ ਦੂਰ ਹੋਣ ਕਾਰਨ ਇਨ੍ਹਾਂ ਵਿੱਚ ਮੌਜੂਦ ਪੁਲਾੜੀ ਪਿੰਡ, ਜੋ ਕਿ ਅਸਲ ਵਿੱਚ ਪੂਛਲ ਤਾਰਿਆਂ ਦੇ ਕੇਂਦਰਕ ਹਨ, ਵਿਕਸਤ ਨਹੀਂ ਹੋਏ। ਇਸ ਤਰ੍ਹਾਂ ਇਹ ਸੂਰਜ ਮੰਡਲ ਦੇ ਸਭ ਤੋਂ ਪੁਰਾਣੇ ਅਤੇ ਸਭ ਤੋਂ ਘੱਟ ਵਿਕਸਿਤ ਰੂਪ ਵਿੱਚ ਹੀ ਹਨ ਅਤੇ ਸੂਰਜ ਮੰਡਲ ਦੀ ਉਤਪਤੀ ਅਤੇ ਮੁਢਲੇ ਵਿਕਾਸ ਬਾਰੇ ਅਨੋਖੀ ਜਾਣਕਾਰੀ ਦੇ ਸਰੋਤ ਹਨ। ਅਜਿਹੇ ਕਾਫ਼ੀ ਸਬੂਤ ਮਿਲੇ ਹਨ ਕਿ ਜੀਵਨ ਦੇ ਕੁੱਝ ਰਸਾਇਣਿਕ ਨਿਰਮਾਣ ਕਾਰਕ ਯਾਨੀ ਕਾਰਬਨਿਕ ਅਣੂ ਪੂਛਲ ਤਾਰਿਆਂ ਵਿੱਚ ਮੌਜੂਦ ਹਨ। ਵਿਗਿਆਨੀਆਂ ਦਾ ਵਿਸ਼ਵਾਸ ਹੈ ਕਿ ਧਰਤੀ ਉੱਪਰ ਜੀਵਨ ਦੇ ਵਿਕਾਸ ਤੋਂ ਬਹੁਤ ਪਹਿਲਾਂ ਪੂਛਲ ਤਾਰਿਆਂ ਨੇ ਜੀਵਨ ਦੀ ਉਤਪਤੀ ਵਿੱਚ ਵੱਡੀ ਭੂਮਿਕਾ ਨਿਭਾਈ ਹੋਵੇਗੀ। ਪੂਛਲ ਤਾਰੇ ਦੀ ਨਿਊਕਲੀਅਸ ਦਾ ਵਿਸਥਾਰ 100 ਮੀਟਰ ਤੋਂ ਲੈ ਕੇ 40 ਕਿਲੋਮੀਟਰ ਤੋਂ ਜਿਆਦਾ ਤੱਕ ਮੰਨਿਆ ਜਾਂਦਾ ਹੈ। ਇਹ ਚਟਾਨ, ਧੂੜ, ਬਰਫ ਅਤੇ ਜੰਮੀਆਂ ਹੋਈਆਂ ਗੈਸਾਂ, ਜਿਵੇਂ ਕਿ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਅਕਸਾਈਡ, ਮੀਥੇਨ ਅਤੇ ਅਮੋਨੀਆ ਤੋਂ ਬਣੀ ਹੁੰਦੀ ਹੈ।

@GeeKay_ForAll

G.K. (ਆਮ ਤੇ ਰੌਚਕ ਗਿਆਨ)

17 Nov, 09:11


1. Ants do not have lungs.
2. Ants do not have ears.
3. Ants are farmers.
4. Ants have two stomachs.
5. Ants can swim.
6. Ants are slave owners.
7. Ants are as old as dinosaurs.
8. There are more than 12,000 species of ants worldwide.
9. An ant can lift 20 times its body weight.
10. Some queen ants can live for years and have millions of offspring.
11. When ants fight, they usually fight to the death.
12. When the colony's queen dies, the colony can only survive for a few months.
13. Ants can live for two hours without oxygen.
14. Ants have no blood!

1. ਕੀੜੀਆਂ ਦੇ ਫੇਫੜੇ ਨਹੀਂ ਹੁੰਦੇ।
2. ਕੀੜੀਆਂ ਦੇ ਕੰਨ ਨਹੀਂ ਹੁੰਦੇ।
3. ਕੀੜੀਆਂ ਕਿਸਾਨ ਹਨ।
4. ਕੀੜੀਆਂ ਦੇ ਦੋ ਪੇਟ ਹੁੰਦੇ ਹਨ।
5. ਕੀੜੀਆਂ ਤੈਰ ਸਕਦੀਆਂ ਹਨ।
6. ਕੀੜੀਆਂ ਗੁਲਾਮ ਮਾਲਕ ਹਨ।
7. ਕੀੜੀਆਂ ਡਾਇਨਾਸੌਰਾਂ ਜਿੰਨੀਆਂ ਹੀ ਪੁਰਾਣੀਆਂ ਹਨ।
8. ਦੁਨੀਆ ਭਰ ਵਿੱਚ ਕੀੜੀਆਂ ਦੀਆਂ 12,000 ਤੋਂ ਵੱਧ ਕਿਸਮਾਂ ਹਨ।
9. ਕੀੜੀ ਆਪਣੇ ਸਰੀਰ ਦੇ ਭਾਰ ਤੋਂ 20 ਗੁਣਾ ਭਾਰ ਚੁੱਕ ਸਕਦੀ ਹੈ।
10. ਕੁਝ ਰਾਣੀ ਕੀੜੀਆਂ ਸਾਲਾਂ ਤੱਕ ਜੀਉਂਦੀਆਂ ਰਹਿ ਸਕਦੀਆਂ ਹਨ ਅਤੇ ਲੱਖਾਂ ਦੀ ਤਾਦਾਦ ਵਿੱਚ ਔਲਾਦ ਪੈਦਾ ਕਰ ਸਕਦੀਆਂ ਹਨ।
11. ਜਦੋਂ ਕੀੜੀਆਂ ਲੜਦੀਆਂ ਹਨ, ਤਾਂ ਉਹ ਆਮ ਤੌਰ 'ਤੇ ਮੌਤ ਤੱਕ ਲੜਦੀਆਂ ਹਨ।
12. ਜਦੋਂ ਕਲੋਨੀ ਦੀ ਰਾਣੀ ਮਰ ਜਾਂਦੀ ਹੈ, ਤਾਂ ਬਸਤੀ ਕੁੱਝ ਕੁ ਮਹੀਨਿਆਂ ਲਈ ਹੀ ਬਚੀ ਰਹਿ ਸਕਦੀ ਹੈ।
13. ਕੀੜੀਆਂ ਆਕਸੀਜਨ ਤੋਂ ਬਿਨਾਂ ਦੋ ਘੰਟੇ ਤੱਕ ਜੀ ਸਕਦੀਆਂ ਹਨ।
14. ਕੀੜੀਆਂ ਵਿੱਚ ਖੂਨ ਨਹੀਂ ਹੁੰਦਾ!

G.K. (ਆਮ ਤੇ ਰੌਚਕ ਗਿਆਨ)

17 Nov, 05:18


ਅਕਤੂਬਰ-ਨਵੰਬਰ ਦੇ ਮਹੀਨਿਆਂ ਵਿੱਚ ਪੰਜਾਬ ਤੇ ਲਾਗਲੇ ਖੇਤਰਾਂ ਵਿੱਚ ਪਰਾਲੀ ਨੂੰ ... ਆਓ ਜ਼ਰਾ ਵੇਖੀਏ ਕਿ ਪਰਾਲੀ ਦੀ ਅੱਗ ਤੇ ਪ੍ਰਦੂਸ਼ਣ ਦੇ ਬਾਕੀ ਕਾਰਣਾਂ ਦੇ ਧੂੰਏਂ ਵਿੱਚ ਕੀ ਫ਼ਰਕ ਏ... ਪ੍ਰਦੂਸ਼ਣ ਦੇ ਵਿਗਿਆਨਕ ਕਾਰਣ... ਅਜੇ ਵੀ ਦੇਸ ਦੇ ਕਈ ਹਿੱਸਿਆਂ ਵਿੱਚ... ਸਦੀਆਂ ਤੋਂ ਕਿਸਾਨ ਆਪਣੇ ਗੁਜ਼ਾਰੇ ਜੋਗੀ ਖੇਤੀ ਕਰਦਾ ਆਇਆ... ਹਰ ਚੀਜ਼ ਦਾ ਇੱਕ ਸਿਖਰਲਾ ਸਮਾਂ ਹੁੰਦਾ...

👉🏿 ਪੂਰਾ ਲੇਖ ਫ਼ੇਸਬੁੱਕ 'ਤੇ

G.K. (ਆਮ ਤੇ ਰੌਚਕ ਗਿਆਨ)

16 Nov, 13:08


ਵੱਖੋ-ਵੱਖ ਧਰਮਾਂ ਦੇ ਧਾਰਮਿਕ ਗ੍ਰੰਥ:

ਬਾਈਬਲ (ਈਸਾਈ ਧਰਮ)

ਕੁਰਾਨ (ਇਸਲਾਮ)

ਵੇਦ (ਹਿੰਦੂ ਧਰਮ)

ਤੋਰਾਹ (ਯਹੂਦੀ ਧਰਮ)

ਤ੍ਰਿਪਿਟਕ (ਬੁੱਧ ਧਰਮ)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ (ਸਿੱਖ ਧਰਮ)

ਤਾਓ ਤੇ ਚਿੰਗ (ਤਾਓਵਾਦ)

ਅਵੇਸਤਾ (ਜ਼ੋਰੋਸਟ੍ਰੀਅਨਵਾਦ)

ਗ੍ਰੰਥ (ਜੈਨ ਧਰਮ)

G.K. (ਆਮ ਤੇ ਰੌਚਕ ਗਿਆਨ)

14 Nov, 06:53


Scientific names, also known as binomial nomenclature, are the formal naming system used to uniquely identify species of living organisms. This system was developed by Carl Linnaeus in the 18th century and is still used today in biological classification.

Why Scientific Names Are Difficult?


Scientific names, often Latin-based, can seem complex and intimidating. Here's why:

1. Global Understanding: To ensure consistent communication and classification across different languages and cultures, scientists use a standardized naming system. Latin, once a language of scholars, was chosen for its stability and precision.

2. Precision and Clarity: Scientific names are designed to be precise and unambiguous. They help to distinguish between closely related species and avoid confusion caused by common names, which can vary regionally.

3. Evolutionary Relationships: Scientific names often reflect the evolutionary relationships between organisms. By understanding the hierarchical classification system (kingdom, phylum, class, order, family, genus, species), scientists can trace the evolutionary history of a particular organism.

How Scientific Names Are Named?

The system used to name organisms is called binomial nomenclature. It was developed by the Swedish naturalist Carl Linnaeus.

Each organism is assigned a two-part name:

1. Genus: The first part, the genus name, is capitalized. It groups together closely related organisms.
2. Species: The second part, the specific epithet, is not capitalized. It distinguishes the particular species within the genus.

For example, the scientific name for humans is *Homo sapiens*. "Homo" is the genus name, and "sapiens" is the specific epithet.

Why Latin?

Latin was chosen for scientific names because:

* It's a dead language, meaning it doesn't change over time.
* It's widely understood by scientists around the world.
* It allows for precise and unambiguous naming.

By using a standardized system of naming, scientists can communicate effectively and accurately about organisms, regardless of their native language.

G.K. (ਆਮ ਤੇ ਰੌਚਕ ਗਿਆਨ)

31 Oct, 10:11


ਕੁੱਝ ਮੋਟੀਆਂ ਵਿਆਖਿਆਵਾਂ, ਉਹਨਾਂ ਸ਼ਬਦਾਂ ਬਾਰੇ ਜਿਹੜੇ ਅਸੀਂ ਬਿਜਲੀ ਬਾਰੇ ਆਮ ਸੁਣਦੇ ਹਾਂ। ਪਰਿਭਾਸ਼ਾ ਤੇ ਉਦਾਹਰਨਾਂ DC ਵੋਲਟੇਜ ਦੇ ਮੱਦੇ-ਨਜ਼ਰ ਹਨ ਤਾਂ ਜੋ ਸਮਝਣ ਵਿੱਚ ਆਸਾਨੀ ਹੋਵੇ।

1.) ਵੋਲਟੇਜ (Voltage): ਵੋਲਟੇਜ ਉਹ ਬਲ ਦਾ ਨਾਮ ਹੈ ਜੋ ਚਾਰਜ ਦੇ ਇੱਕ ਥਾਂ ਤੋਂ ਦੂਜੇ ਥਾਂ ਜਾਣ ਦਾ ਕਾਰਕ ਹੈ। ਉਦਾਹਰਨ ਵਜੋਂ ਮੰਨ ਲਵੋ ਕਿ ਦੋ ਪਾਣੀ ਦੀਆਂ ਇੱਕੋ ਜਿਹੀਆਂ ਟੈਂਕੀਆਂ ਵਿੱਚ ਪਾਣੀ ਹੈ। ਇੱਕ ਵਿੱਚ ਜ਼ਿਆਦਾ ਹੈ ਅਤੇ ਦੂਜੀ ਵਿੱਚ ਘੱਟ, ਜੇਕਰ ਉਹਨਾਂ ਨੂੰ ਹੇਠੋਂ ਪਾਇਪ ਨਾਲ ਜੋੜਿਆ ਜਾਵੇਗਾ ਤਾਂ ਪਾਣੀ ਦੋਹਾਂ ਟੈਂਕੀਆਂ ਵਿੱਚ ਬਰਾਬਰ ਹੋਣ ਦੀ ਕੋਸ਼ਿਸ਼ ਕਰੇਗਾ। ਇਹ ਪਾਣੀ ਵਿਚਲਾ ਫ਼ਰਕ ਪਾਣੀ ਦੇ ਬਹਾਅ ਤੇ ਪ੍ਰਭਾਵ ਪਾਵੇਗਾ। ਜਿੰਨਾ ਜ਼ਿਆਦਾ ਫ਼ਰਕ ਹੋਵੇਗਾ, ਪਾਈਪ ਵਿੱਚ ਦਬਾਅ ਉੰਨਾ ਜ਼ਿਆਦਾ ਹੋਵੇਗਾ। ਏਸੇ ਤਰਾਂ ਵੋਲਟੇਜ ਇੱਕ ਸਿਰੇ ਤੋਂ ਦੂਜੇ ਸਿਰੇ ਦੇ ਚਾਰਜ ਦੇ ਫ਼ਰਕ ਨੂੰ ਬਰਾਬਰ ਕਰਨ ਦੀ ਕੋਸ਼ਿਸ਼ ਕਰਦੀ ਹੈ। ਇਹੀ ਫ਼ਰਕ ਨੂੰ ਬਰਾਬਰ ਕਰਨ ਵਾਲਾ ਬਲ ਵੋਲਟੇਜ ਹੈ। ਇਸਦੀ ਇਕਾਈ ਵੋਲਟ(Volt) ਹੈ।

2.) ਕਰੰਟ (Current): ਕਰੰਟ ਦਾ ਲਫ਼ਜ਼ੀ ਅਰਥ ਵਹਾਅ ਹੁੰਦਾ ਹੈ, ਜੇਕਰ ਆਪਾਂ ਪਿਛਲੀ ਪਾਣੀ ਦੀ ਟੰਕੀ ਵਾਲੀ ਗੱਲ ਕਰੀਏ ਤਾਂ ਕਰੰਟ ਦੀ ਤੁਲਨਾ ਉਸ ਪਾਇਪ ਵਿੱਚ ਕਿੰਨਾ ਪਾਣੀ ਇੱਕ ਸਮੇਂ ਤੇ ਜਾ ਰਿਹਾ ਹੈ, ਉਸ ਨਾਲ ਕੀਤੀ ਜਾਵੇਗੀ। ਇਸ ਦੀ ਇਕਾਈ ਐਂਪਿਅਰ(Ampere) ਹੈ।

3.) ਰਜ਼ਿਸਟੈਂਸ (Resistance): ਰਜ਼ਿਸਟੈਂਸ ਦਾ ਲਫ਼ਜ਼ੀ ਅਰਥ ਹੈ ਰੁਕਾਅ। ਇਸ ਨੂੰ ਆਪਾਂ ਆਪਣੀ ਉਦਾਹਰਣ ਦੇ ਵਿੱਚ ਉਸ ਪਾਈਪ ਦੀ ਮੋਟਾਈ ਦੇ ਨਾਲ ਤੁਲਨਾ ਕਰ ਸਕਦੇ ਆਂ। ਜਿੰਨਾ ਮੋਟਾ ਪਾਈਪ, ਉੰਨਾ ਘੱਟ ਰੁਕਾਅ(ਰਜ਼ਿਸਟੈਂਸ), ਉੰਨਾ ਜ਼ਿਆਦਾ ਪਾਣੀ ਦਾ ਵਹਾਅ (ਕਰੰਟ)। ਇਸ ਦੀ ਇਕਾਈ ਓਹਮ (Ohm) ਹੁੰਦੀ ਹੈ। ਘਰਾਂ ਵਿੱਚ ਬਿਜਲੀ ਲਈ ਵੋਲਟੇਜ ਬਰਾਬਰ ਰਹਿੰਦੀ ਹੈ ਅਤੇ ਉਪਕਰਣ ਰਜ਼ਿਸਟੈਂਸ ਦੇ ਵਿੱਚ ਫ਼ਰਕ ਨਾਲ ਹੀ ਘੱਟ ਜਾਂ ਵੱਧ ਬਿਜਲੀ ਖਿੱਚਦੇ ਹਨ। ਜ਼ਿਆਦਾ ਬਿਜਲੀ ਖਿੱਚਣ ਵਾਲੇ ਉਪਕਰਣਾਂ ਦਾ Resistance ਘੱਟ ਹੁੰਦਾ ਹੈ।

4.) ਵਾਟ (Watt): ਇਹ ਬਿਜਲੀ ਦੀ ਕੁੱਲ ਸ਼ਕਤੀ ਮਾਪਣ ਦੀ ਇਕਾਈ ਹੈ। ਸੌਖੀ ਭਾਸ਼ਾ ਵਿੱਚ,
1 ਵਾਟ = 1 ਵੋਲਟ x 1 ਅੰਪੀਅਰ ਹੁੰਦਾ ਹੈ।

AC ਬਿਜਲੀ ਦੀ ਗਣਨਾ ਦਾ ਫਾਰਮੂਲਾ ਥੋੜਾ DC ਨਾਲੋਂ ਵੱਖਰਾ ਹੈ। ਉਸ ਵਿੱਚ ਉਪਕਰਣਾਂ ਦੇ ਪਾਵਰ ਫੈਕਟਰ ਦੀ ਗੱਲ ਕੀਤੀ ਜਾਂਦੀ ਹੈ ਪਰ ਮੋਟਾ-ਮੋਟਾ ਹਿਸਾਬ ਰੋਜ਼ ਦੇ ਕੰਮ ਕਾਰਾਂ ਲਈ ਇਹ ਸਹੀ ਹੈ।

5.) ਯੂਨਿਟ : ਯੂਨਿਟ ਦਾ ਅਸਲ ਵਿੱਚ ਵਿਗਿਆਨੀ ਨਾਮ ਕਿੱਲੋਵਾਟ-ਆਰ(kilowatt-hour)(kWh) ਹੈ। ਆਮ ਬੋਲਚਾਲ ਦੀ ਭਾਸ਼ਾ ਲਈ ਅਸੀਂ Unit ਸ਼ਬਦ ਵਰਤਦੇ ਹਾਂ।
ਇੱਕ ਯੂਨਿਟ= 1000 ਵਾਟ x 1 ਘੰਟਾ।
ਜੇਕਰ ਇੱਕ ਹਜ਼ਾਰ ਵਾਟ ਦਾ ਬਲਬ 1 ਘੰਟਾ ਚੱਲੇਗਾ ਜਾਂ 100 ਵਾਟ ਦਾ 10 ਘੰਟੇ ਤਾਂ ਉਹ ਇੱਕ ਯੂਨਿਟ ਬਿਜਲੀ ਫ਼ੂਕੇਗਾ। ਬਿਜਲੀ ਦਾ ਬਿੱਲ ਵੀ ਯੂਨਿਟਾਂ ਦੀ ਖ਼ਪਤ ਅਨੁਸਾਰ ਹੀ ਆਉਂਦਾ ਹੈ।

G.K. (ਆਮ ਤੇ ਰੌਚਕ ਗਿਆਨ)

22 Oct, 16:59


ਯੂਕਰੇਨ ਉੱਤੇ ਰੂਸੀ ਹਮਲੇ ਦੀ ਪਹਿਲੇ ਦਿਨ ਤੋਂ ਕਹਾਣੀ
👇🏿
https://www.youtube.com/watch?v=s_XMFTJnuCY

G.K. (ਆਮ ਤੇ ਰੌਚਕ ਗਿਆਨ)

29 Sep, 15:25


Frozen methane bubbles in the world's deepest lake - Baikal

G.K. (ਆਮ ਤੇ ਰੌਚਕ ਗਿਆਨ)

27 Sep, 15:34


Radishes growing in Space

27 days in 10 seconds

2,813

subscribers

887

photos

11

videos