ਅਪਣਾ ਸਾਰਿਆਂ ਦਾ ਇਕੋ ਇੱਕ ਨਿਸ਼ਾਨਾਂ ਮਾਲਿਕ ਨਾਲ ਮਿਲਾਪ ਕਰਨਾ ਹੈ
ਜਿਸ ਨੂੰ ਭੁੱਲ ਗਿਆ ਤੇ ਮਨ ਦੁਨੀਆ ਅੰਦਰ ਤ੍ਰਿਗੁਣੀ ਬਾਜ਼ਾਰ ਚ ਗੁਆਚ ਗਿਆ ਹੈ।
ਇੱਕੋ ਇੱਕ ਸਾਧਨ ਹੈ ਸੰਗਤ ਚ ਆਵੇ, ਸਿਮਰਨ ਤੇ ਅਕੱਥ ਦੀ ਵਿਚਾਰ ਸੁਣ ਕੇ ਜਾਗੇ
ਜੀਵਨ ਜਿਊਣ ਦੀ ਜਾਚ ਸਿੱਖੇ
ਨਹੀਂ ਤਾਂ ਪੰਜਾਂ ਦਾ ਸੰਗ ਕਰਕੇ ਇਹ ਮਨ ਦੁਬਾਰਾ 6000 ਖਰਬ ਸਾਲ ਦੀ ਲੰਬਾਈ ਜੇਲ ਚ ਚਲਾ ਜਾਵੇਗਾ
ਫਿਰ ਸਿਰ ਪਛਤਾਵਾ ਹੀ ਰਹਿ ਜਾਂਦਾ
ਹੈ ਵੀ ਸਮਾਂ ਹੈ, ਸੰਗਤ ਕਰਾਂਗੇ ਤਾਂ ਚੇਤਾ ਰਹੇਗਾ
ਸੰਗਤ ਕਰਾਂਗੇ ਤੇ ਮਨ ਵਿਕਾਰਾਂ ਚ ਵਿਚਾਰਾਂ ਚ ਜਾਣੋ ਹਟ ਜਾਵੇਗਾ
ਸੰਗਤ ਕਰੇਗਾ ਤਾਂ ਹੀ ਜਨਮ ਮਰਨ ਮੁਕਤ ਦਾ ਖੇਲ ਸਿੱਖੇਗਾ ਸਮਜੇਗਾ ਚਲੇਗਾ ਤੇ ਛੁਟੇਗਾ
ਨਹੀਂ ਤਾਂ ਇਸਤਰਾਂ ਇਹ ਵਾਰੀ ਵੀ ਜਨਮ ਹਾਰ ਕੇ ਚਲਾ ਜਾਵੇਗਾ।
ਆਓ ਜੀ ਹੋਸ਼ ਵਿੱਚ ਆਈਏ
ਆਪਣੇ ਲਈ ਸੰਗਤ ਕਰੀਏ
ਆਪਣੇ ਲਈ ਸਿਮਰਨ ਕਰੀਏ
ਆਪਣੇ ਲਈ ਸਤ ਬਿਉਹਾਰ ਸਿੱਖੀਏ
ਆਪਣੇ ਲਈ ਬੀਜ ਕਿਵੇਂ ਬੀਜਣਾ
ਸੰਗਤ ਕਰੀਏ ਜੀਵਨ ਬਣਾਈਏ