Punjabi Books @punjabi_books Channel on Telegram

Punjabi Books

@punjabi_books


ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ

Punjabi Books (Punjabi)

ਪੰਜਾਬੀ ਸਾਹਿਤਕ ਤੇ ਜਾਣਕਾਰੀ ਵਾਲੀਆਂ ਕਿਤਾਬਾਂ ਚੈਨਲ 'Punjabi Books' ਨੇ ਪੰਜਾਬੀ ਭਾਸ਼ਾ ਦੇ ਸਾਹਿਤਕ ਰਚਨਾਵਾਂ ਅਤੇ ਜਾਣਕਾਰੀ ਨੂੰ ਪ੍ਰਮੋਟ ਕਰਨ ਦਾ ਮਕਸਦ ਰੱਖਿਆ ਹੈ। ਇਸ ਚੈਨਲ ਨਾਲ ਸ਼ਾਮਲ ਹੋਣ ਵਾਲੇ ਸਭ ਪ੍ਰਕਾਰ ਦੀਆਂ ਪੰਜਾਬੀ ਕਿਤਾਬਾਂ ਨੂੰ ਪੜਣ ਅਤੇ ਸਮਝਣ ਦੀ ਸੁਵਿਧਾ ਮਿਲਦੀ ਹੈ।nn'Punjabi Books' ਚੈਨਲ ਵਿੱਚ ਸਾਹਿਤਕ ਰਚਨਾਵਾਂ, ਕਹਾਣੀਆਂ, ਕਵਿਤਾਵਾਂ ਅਤੇ ਹੋਰ ਪੰਜਾਬੀ ਕਿਤਾਬਾਂ ਦੀ ਸੂਚੀ ਸਾਂਝੀ ਕੀਤੀ ਗਈ ਹੈ। ਇਸ ਚੈਨਲ ਨਾਲ ਜੁੜਨ ਦੀ ਪ੍ਰਕਿਰਿਆ ਬਹੁਤ ਹੀ ਸੋਹਣੀ ਹੈ ਜਿਸ ਨਾਲ ਤੁਸੀਂ ਆਪਣੀ ਪ੍ਰੀਤ ਕਿਸਮ ਦੀ ਪੰਜਾਬੀ ਕਿਤਾਬਾਂ ਨੂੰ ਪੜ ਸਕਦੇ ਹੋ।nnਇਹ ਚੈਨਲ ਸਾਹਿਤਕ ਰਚਨਾਵਾਂ ਦੇ ਰੰਗ ਅਤੇ ਗੁਣ ਨੂੰ ਸੰਭਾਲਨ ਦਾ ਮਕਸਦ ਰੱਖਦਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸਲਈ, ਜੇ ਤੁਸੀਂ ਪੰਜਾਬੀ ਸਾਹਿਤਕ ਕਲਚਰ ਦੇ ਪ੍ਰੇਮੀ ਹੋ ਤਾਂ 'Punjabi Books' ਚੈਨਲ ਨੂੰ ਜ਼ਰੂਰ ਜੋੜੋ ਅਤੇ ਸਾਥ ਸਾਥ ਪੰਜਾਬੀ ਭਾਸ਼ਾ ਦੇ 'ਮੀਲ ਮਾਰਨ' ਦੇ ਮੌਕੇ ਨੂੰ ਨਹੀਂ ਗਵਾਉ।

Punjabi Books

12 Jan, 04:56


ਹਰ ਵਾਰ ਦੀ ਤਰ੍ਹਾਂ, ਕਲੰਡਰੀ ਸ਼ੌਕੀਨਾਂ ਲਈ, ਇਸ ਵਰ੍ਹੇ ਦੇ 100+ ਭਾਂਤ-ਸੁਭਾਂਤੇ ਕਲੰਡਰ, ਛੁੱਟੀਆਂ ਵਗੈਰਾ ਚੈਨਲ "ਪੰਜਾਬੀ ਅਖ਼ਬਾਰ" ਵਿੱਚ ਦੇਖੋ, ਛਾਪੋ ਤੇ ਵੰਡੋ:

🏝 ਛੁੱਟੀਆਂ ਦੀ ਸੂਚੀ

🗓 ਕਲੰਡਰ 2025

〰️〰️〰️〰️〰️〰️
Contact for Ads
〰️〰️〰️〰️〰️〰️

Punjabi Books

05 Jan, 03:28


@ShabadShala ਵੱਲੋਂ ਐਪਾਂ, ਸਾਫ਼ਟਵੇਅਰ, ਕਿਤਾਬਾਂ ਵਗੈਰਾ ਬਣਾਉਣ ਦੇ ਮਕਸਦ ਨਾਲ ਹਰ ਤਰ੍ਹਾਂ ਦੀ ਪੰਜਾਬੀ ਸ਼ਬਦਾਵਲੀ ਸਾਂਭਣ ਦੇ ਕਾਰਜ ਤਹਿਤ ਨਾਮ ਇਕੱਠੇ ਕਰਨ ਲਈ 'ਸਿੰਘ-ਕੌਰ' ਐਪ ਦਾ ਲਿੰਕ:
👇🏿
https://shabadshala.github.io/Main/
👆🏿
ਇਸ ਰਾਹੀਂ ਤੁਸੀਂ ਕੋਈ ਵੀ ਪੰਜਾਬੀ ਨਾਮ ਚੈੱਕ ਜਾਂ ਸ਼ਾਮਲ ਕਰ ਸਕਦੇ ਹੋ। ਜਿੰਨਾ ਹੋ ਸਕੇ ਯੋਗਦਾਨ ਪਾਓ ਤੇ ਲਿੰਕ ਨੂੰ ਅਗਾਂਹ ਫੈਲਾਓ। (ਮੋਬਾਈਲ ਉੱਤੇ ਇਹ ਐਪ Chrome 'ਚ ਵਧੀਆ ਖੁੱਲ੍ਹਦੀ ਹੈ)

Punjabi Books

05 Jan, 00:02


ਅਜਮੇਰ ਸਿੰਘ ਔਲਖ ਦੇ ਨਾਟਕ 'ਇਸ਼ਕ ਬਾਝ ਨਮਾਜ਼ ਦਾ ਹੱਜ ਨਾਹੀ' ਨੂੰ ਪੜ੍ਹਦਿਆਂ...

"ਤੁਸੀਂ ਅੰਮ੍ਰਿਤ ਛਕਿਐ ਉਹਨਾਂ ਸੰਤਾਂ ਤੋਂ ਜਿਨ੍ਹਾਂ ਨੇ ਅੰਮ੍ਰਿਤ ਛਕਣ ਨੂੰ ਸਿਰਫ਼ ਦਾਰੂ ਬੀੜੀ ਦੇ ਨਸ਼ੇ ਛੱਡਣ ਤੱਕ ਸੀਮਤ ਕਰ ਛੱਡਿਐ। ਤੁਸੀਂ ਅੰਮ੍ਰਿਤ ਛਕਿਐ ੳਹਨਾਂ ਚਿਟ-ਕੱਪੜੀਏ ਬਗਲੇ ਭਗਤਾਂ ਤੋਂ ਜੋ ਬਾਣੀ ਨੂੰ ਤੋਤੇ ਵਾਂਗ ਰੱਟੇ ਲਾਉਣੇ ਸਿਖਾਉਂਦੇ ਨੇ। ਤੁਸੀਂ ਅੰਮ੍ਰਿਤ ਛਕਿਐ ਉਹਨਾਂ ਮਹੰਤਾਂ ਤੋਂ ਜੋ ਭੋਲੇ-ਭਾਲੇ ਲੋਕਾਂ ਨੂੰ ਅੰਨ੍ਹੇ ਸ਼ਰਧਾਲੂ ਬਣਾ ਕੇ ਆਪਣੀਆਂ ਧਾਰਮਿਕ ਗੱਦੀਆਂ ਕਾਇਮ ਰੱਖਣਾ ਚਾਹੁੰਦੇ ਨੇ। ਅੰਮ੍ਰਿਤ ਛਕਣੇ ਇੰਨੇ ਸੁਖਾਲੇ ਨੀ। ਤਲਵਾਰ ਦੀ ਧਾਰ ਉੱਤੇ ਤੁਰਨਾ ਪੈਂਦਾ ਅੰਮ੍ਰਿਤ ਛਕ ਕੇ। ਆਰਥਿਕ ਤੇ ਸਮਾਜਿਕ ਨਾਬਰਾਬਰੀ ਦੂਰ ਕਰਨ ਲਈ ਤਲੀ 'ਤੇ ਸੀਸ ਧਰਨਾ ਪੈਂਦੈ ਅੰਮ੍ਰਿਤ ਛਕ ਕੇ! ਅੰਮ੍ਰਿਤ ਛਕਾਉਣ ਲਈ ਦੁਕਾਨਦਾਰ ਸੰਤਾਂ ਦੀ ਨਹੀਂ, ਗੁਰੂ ਗੋਬਿੰਦ ਸਿੰਘ ਵਰਗੇ ਇਨਕਲਾਬੀ ਯੋਧੇ ਦੀ ਲੋੜ ਹੁੰਦੀ ਐ।"

Punjabi Books

25 Dec, 13:44


ਅਕਾਲੀ ਮੋਰਚਿਆਂ ਦਾ ਇਤਿਹਾਸ ਲਿਖਣ ਲਈ ਸ. ਸੋਹਨ ਸਿੰਘ ਜੋਸ਼ ਜੀ ਨੇ 3 ਸਾਲ ਲਗਾਏ। ਉਨ੍ਹਾਂ ਨੇ ਇਸ ਕਿਤਾਬ ਵਿੱਚ ਸਿਰਫ ਅਕਾਲੀ ਮੋਰਚਿਆਂ ਦਾ ਇਤਿਹਾਸ ਹੀ ਪੇਸ਼ ਨਹੀਂ ਕੀਤਾ ਬਲਕਿ ਗੁਰਦੁਆਰਿਆਂ ਦੀ ਆਜ਼ਾਦੀ ਦਾ ਸਵਾਲ, ਅੰਗਰੇਜ਼ ਰਾਜ ਤੇ ਸਿੱਖ ਗੁਰਦੁਆਰੇ, ਪੰਜਾਬ ਬਾਰੇ ਅੰਗਰੇਜ਼ ਰਾਜ ਦੀ ਰਣਨੀਤੀ, ਦਰਬਾਰ ਸਾਹਿਬ 'ਤੇ ਕਬਜ਼ਾ, ਮੁਕੱਦਮੇ ਸਾਜਿਸ਼ਾਂ ਦੇ ਸਬੂਤ, ਗੁਰੂ ਕੇ ਬਾਗ ਦਾ ਮੋਰਚਾ, ਕਾਂਗਰਸ ਦੀ ਮਾਰਕੁੱਟ ਬਾਰੇ ਰਿਪੋਰਟ ਜਿਨ੍ਹਾਂ ਵਿੱਚ ਤਸ਼ੱਦਦ, ਮੋਰਚੇ ਤੇ ਕਿਰਪਾਨ, ਨਾਭੇ ਦੀ ਗੱਦੀ ਦਾ ਮਸਲਾ, ਜੈਤੋ ਦਾ ਮੋਰਚਾ, ਕਿੰਨੇ ਸ਼ਹੀਦ ਹੋਏ, ਸਮਝੌਤੇ ਦੀ ਗੱਲਬਾਤ, ਕੀ ਅਕਾਲੀ ਲਹਿਰ ਰਾਜਸੀ ਸੀ, ਕਿਲੇ ਦੇ ਆਗੂਆਂ ਵਿੱਚ ਮਤਭੇਦ ਗੱਲ ਮਨਜੂਰ ਹੋਣਾ, ਸ਼੍ਰੋਮਣੀ ਕਮੇਟੀ ਦਾ ਸਪਸ਼ਟੀਕਰਨ ਆਦਿ ਬਾਰੇ ਵੀ ਚਾਨਣਾ ਪਾਇਆ ਹੈ।

ਅਜੇਕੋ ਸਮੇਂ ਇਹ ਕਹਿਣ ਵਾਲਿਆਂ ਕਿ ਅਸੀਂ ਅਕਾਲੀ ਦਲ ਨਾਲ ਤਾਂ ਹਾਂ ਕਿਉਂਕਿ ਸਾਡੇ ਦਾਦੇ-ਪੜਦਾਦੇ ਇਸ ਨਾਲ ਜੁੜੇ ਸਨ, ਨੂੰ ਇਹ ਵੀ ਸਮਝਣਾ ਚਾਹੀਦਾ ਕਿ ਓਸ ਵੇਲੇ ਦੇ ਲੋਕ ਆਪਣੇ ਦਿਮਾਗ਼ ਦੀ ਵਰਤੋਂ ਕਰਕੇ ਪਾਰਟੀ ਨਾਲ ਜੁੜੇ ਸਨ ਨਾ ਕਿ ਅੱਜਕਲ੍ਹ ਵਾਂਗ... ਦੂਜਾ ਓਦੋਂ ਦੇ ਆਗੂ ਅਜੋਕੇ ਆਗੂਆਂ ਵਾਂਗ...

Punjabi Books

22 Dec, 03:53


ਸੂਝਵਾਨਾਂ ਲਈ, ਹਰ ਵਿਸ਼ੇ (ਖ਼ਾਸ ਕਰਕੇ ਪੰਜਾਬ) ਮੁਤੱਲਕ ਸਰਵੇਖਣਾਂ ਲਈ ਇੱਕੋ-ਇੱਕ ਚੈਨਲ

Punjabi Books

16 Dec, 15:42


ਮੈਂ ਪੰਜਾਬੀ ਕਿਤਾਬ ਬੋਲਦੀ ਆਂ... ਲੇਖਕ ਨੇ ਦਿਨ-ਰਾਤ ਇੱਕ ਕਰ ਕੇ ਮੇਰੀ ਸਿਰਜਨਾ ਕੀਤੀ ਹੈ... ਪਤਾ ਨੀ ਕਿੰਨੇ ਘੰਟਿਆਂ ਬੱਧੀ ਦਿਨ-ਰਾਤ, ਇੱਕ-ਇੱਕ ਅੱਖਰ ਨੂੰ ਧਾਗੇ ਵਿੱਚ ਪਰੋਂਦਾ ਰਿਹਾ ਮੇਰਾ ਸਿਰਜਨਹਾਰ... ਜਦ ਤਕ ਮੈਂ ਤਿਆਰ ਨਹੀਂ ਹੋਈ, ਉਸਨੇ ਸੁੱਖ ਦਾ ਸਾਹ ਨਹੀਂ ਸੀ ਲਿਆ... ਪਰ ਸਭ ਮੈਨੂੰ ਮੁਫਤ ਵਿੱਚ ਪੜ੍ਹਨਾ ਚਾਹੁੰਦੇ ਨੇ... ਮੇਰੇ 'ਤੇ ਖਰਚਾ ਕਰਨਾ ਇਕ ਫ਼ਜ਼ੂਲ ਖਰਚੀ ਸਮਝਦੇ ਨੇ, ਕਿਉਕਿ ਮੈਨੂੰ ਮੁਫ਼ਤ ਵਿੱਚ ਭੇਟ ਦੇ ਤੌਰ 'ਤੇ ਲੈਣ ਦੀ ਆਦਤ ਪੈ ਗਈ ਹੈ... ਜਾਂ ਫਿਰ PDF ਬਣਾਕੇ ਅੱਕ ਦੇ ਭੱਬੂਆਂ ਵਾਂਗੂੰ ਉਡਾ ਦਿੰਦੇ ਨੇ... ਪੀਜ਼ੇ-ਬਲਗਰਾਂ 'ਤੇ ਰੋਜ਼ ਭਾਵੇਂ 2-4 ਸੌ ਉਡਾਉਂਦੇ ਹੋਣ ਪਰ ਮਹੀਨੇ 'ਚ ਇੱਕ ਵਾਰ ਕਿਤਾਬ 'ਤੇ 2-4 ਸੌ ਖਰਚ ਕਰਨ ਨੂੰ ਵੱਡਾ ਬੋਝ ਸਮਝਦੇ ਨੇ... ਮੇਰਾ ਹਾਲ ਤਾਂ ਮੁਫ਼ਤ ਮਿਲਦੇ ਹਵਾ-ਪਾਣੀ ਵਾਂਗ ਹੈ... ਮੇਰੀ ਕਦੀ ਕਿਸੇ ਨੇ ਕੀਮਤ ਨਹੀਂ ਪੁੱਛੀ... ਭਾਵੇਂ ਲਿਖਣ ਵਾਲੇ ਨੇ ਜ਼ਿੰਦਗੀ ਗਾਲ਼ ਕੇ ਮੈਨੂੰ ਪੂਰਾ ਕੀਤਾ ਹੋਵੇ ਤੇ ਭਾਵੇਂ ਕਰਜ਼ਾ ਚੁੱਕ ਕੇ ਛਪਵਾਇਆ ਹੋਵੇ... @Punjabi_Books

Punjabi Books

04 Dec, 13:08


ਕਿਤਾਬ ਸਮੀਖਿਆ - ਪੰਥਕ ਦਸਤਾਵੇਜ਼ (ਭਾਗ ਪਹਿਲਾ)

691 ਸਫ਼ਿਆਂ ਦੀ ਇਸ ਕਿਤਾਬ ਦਾ ਅਕਾਰ ਬਹੁਤ ਵੱਡਾ ਹੈ। ਇਸ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਲੁਧਿਆਣਾ ਵਿਚਲੀ 1978 ਦੀ ਅਕਾਲੀ ਕਾਨਫਰੰਸ, ਵਿਸ਼ਵ ਸਿੱਖ ਕਨਵੈਨਸ਼ਨ, ਨਿਰੰਕਾਰੀ ਕਾਂਡ, ਸੰਤ ਜਰਨੈਲ ਸਿੰਘ ਜੀ ਦੀ ਗ੍ਰਿਫ਼ਤਾਰੀ, ਜਹਾਜ ਹਾਈਜੈਕਿੰਗ ਦੀਆਂ ਵਾਰਦਾਤਾਂ, ਧਰਮ ਯੁੱਧ ਮੋਰਚਾ, ਧਰਮ ਯੁੱਧ ਮੋਰਚੇ ਦੌਰਾਨ ਹੁੰਦੀਆਂ ਮੀਟਿੰਗਾਂ, ਤੀਜਾ ਘੱਲੂਘਾਰਾ, ਨਵੰਬਰ 1984 ਦੀ ਨਸਲਕੁਸ਼ੀ, ਰਾਜੀਵ ਲੌਗੋਵਾਲ ਸਮਝੌਤਾ, 1984 ਤੋਂ 1994 ਤੱਕ ਚੱਲੇ ਖਾੜਕੂਵਾਦ,1986 ਦਾ ਸਰਬੱਤ ਖਾਲਸਾ ਤੇ 29 ਅਪ੍ਰੈਲ 1986 ਨੂੰ ਜਾਰੀ ਕੀਤੇ ਖਾਲਿਸਤਾਨ ਦਾ ਐਲਾਨ, ਹਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ ਵਲੋਂ ਭਾਰਤ ਦੇ ਰਾਸ਼ਟਰਪਤੀ ਨੂੰ ਲਿਖੀ ਇਤਿਹਾਸਕ ਚਿੱਠੀ, ਅੰਮ੍ਰਿਤਸਰ ਐਲਾਨਨਾਮਾ, ਯੂ.ਐਨ.ਓ. ਰਾਹੀਂ ਸਿੱਖ ਸਟੇਟ ਦੀ ਮੰਗ ਤੱਕ ਹਰੇਕ ਛੋਟੀ ਤੋਂ ਛੋਟੀ ਤੇ ਵੱਡੀ ਤੋਂ ਵੱਡੀ ਘਟਨਾ ਦਾ ਜ਼ਿਕਰ ਹੈ। ਕਿਤਾਬ ਵਿੱਚ ਇਸ ਸਮੇਂ ਦੌਰਾਨ ਸਾਰੀਆਂ ਸੰਬੰਧਤ ਧਿਰਾਂ ਵਲੋਂ ਜਾਰੀ ਹੋਏ ਪ੍ਰੈਸ ਬਿਆਨ ਤੇ ਖਾੜਕੂਆਂ ਵਲੋਂ ਜਾਰੀ ਕੀਤੇ ਜਾਂਦੇ ਰਹੇ ਪ੍ਰੈਸ ਨੋਟ ਹੂਬਹੂ ਛਾਪੇ ਗਏ ਹਨ। ਆਉਣ ਵਾਲੇ ਸਮੇਂ ਵਿੱਚ ਜਦੋਂ ਸਿੱਖ ਇਤਹਾਸ 'ਤੇ ਖੋਜ ਕਰਨ ਵਾਲੇ ਵਿਦਿਆਰਥੀ ਪੀ.ਐਚ.ਡੀ. ਕਰਨ ਲਈ ਇਸ ਸਮੇਂ ਦੀ ਚੋਣ ਕਰਿਆ ਕਰਨਗੇ ਤਾਂ ਇਹ ਕਿਤਾਬ ਉਨ੍ਹਾਂ ਲਈ ਇੱਕ ਵਡਮੁੱਲਾ ਇਤਿਹਾਸਕ ਦਸਤਾਵੇਜ਼ ਸਾਬਤ ਹੋਵੇਗੀ।

Punjabi Books

24 Nov, 03:59


ਜੀਹਨੇ ਪੂਰਨਮਾਸ਼ੀ ਨੀ ਪੜ੍ਹਿਆ, ਓਹ ਕਾਹਦਾ ਪੇਂਡੂ ਏ ਅੜਿਆ..!

Punjabi Books

12 Nov, 12:59


👇🏿
ਟੈਲੀਗ੍ਰਾਮ ਉੱਤੇ 'ਬਾਲ-ਕਿਤਾਬਾਂ' ਦਾ ਚੈਨਲ

Punjabi Books

03 Nov, 03:26


ਭੜਾਕੇ, ਹੁੱਲੜਬਾਜ਼ੀ, ਮਿਠਿਆਈਆਂ, ਦਾਰੂ-ਸਿੱਕਾ, ਫ਼ਾਲਤੂ ਕਰਮ-ਕਾਂਡਾਂ, ਬੂਬਨਿਆਂ ਦੀਆਂ ਜੁੱਤੀਆਂ ਚੱਟਣ, ਫੁੱਲ-ਤੇਲ-ਪੈਸਾ ਬਰਬਾਦ ਕਰਨ ਤੋਂ ਜ਼ਰਾ ਵਿਹਲ ਮਿਲ ਗਈ ਹੋਵੇ ਤਾਂ "1984 ਸਿੱਖ ਨਸਲਕੁਸ਼ੀ" ਬਾਰੇ ਵੀ ਥੋੜ੍ਹੀ ਜਾਣਕਾਰੀ ਲੈ ਲਈਏ:

🔹1984-A Sikh Story (BBC)
🔹Unheard Stories of 1984 (ABP)
🔹जब जली थी दिल्ली (ABP)
🔹The Truth About Nov-1984 Delhi Genocide
🔹ਵਿਧਵਾ ਕਲੋਨੀ - India's Unsettled Settlement
🔹Injustice 1984 (Short Movie)
🔹The Kaurs of 1984 (Quint)

ਕਿਸੇ ਪੀੜਤ ਦੀ ਬਾਂਹ ਫੜਨ ਜਾਂ ਅਵਾਜ਼ ਉਠਾਉਣ ਜੋਗੇ ਆਪਾਂ ਕਿੱਡੇ ਕੁ ਫੰਨੇ-ਖਾਂ ਆਂ, ਏਹ ਤਾਂ 40 ਸਾਲਾਂ ਤੋਂ ਸਾਬਤ ਕਰਦੇ ਈ ਆਏ ਆਂ...

Punjabi Books

27 Oct, 05:15


ਤਿਓਹਾਰੀ ਸਟਿੱਕਰ ਪੈਕ 🎉

ਰੋਸ਼ਨੀਆਂ
🕯 https://t.me/addstickers/DiyaLightCandle
🏮 https://t.me/addstickers/Lamp_Lantern
⭐️ https://t.me/addstickers/Stars_Taare

ਵਧਾਈਆਂ
🪔 https://t.me/addstickers/Diwali_Festival
🛍 https://t.me/addstickers/Diwali_Deepavali
🦽 https://t.me/addstickers/Indian_Festivals
🎡 https://t.me/addstickers/Din_Festival

ਖਾਣ-ਪੀਣ
🧆 https://t.me/addstickers/SweetsNamkeen
🌮 https://t.me/addstickers/Punjabi_DietFood
🍎 https://t.me/addstickers/Fruits_Names
🥤 https://t.me/addstickers/CoolCrush

ਪਾਰਟੀ-ਸ਼ਾਰਟੀ
🎊 https://t.me/addstickers/PartyFun
💃 https://t.me/addstickers/Dance_Music
🕺 https://t.me/addstickers/PunjabiBhangra

ਸਜਾਵਟ

🏵 https://t.me/addstickers/RangoliArt
🧿 https://t.me/addstickers/Mandala_Art
🎈 https://t.me/addstickers/Balloons_HotAir
🪅 https://t.me/addstickers/AnimatedArt

ਪ੍ਰਦੂਸ਼ਣ
🧨 https://t.me/addstickers/Patakhe
👊 https://t.me/addstickers/WeaponFight
🎇 https://t.me/addstickers/Fireworks_Sparkles
💣 https://t.me/addstickers/Boom_Bombs

ਤੋਹਫ਼ੇ
🧺 https://t.me/addstickers/Food_Gifts
🎁 https://t.me/addstickers/Gift_Packs
💐 https://t.me/addstickers/Bouquet_Flower

ਸਾਡੀ ਕਾਹਦੀ ਦਿਵਾਲੀ... 😔

Punjabi Books

17 Oct, 02:42


2024

Punjabi Books

15 Oct, 03:12


2022

Punjabi Books

09 Oct, 03:06


2023

Punjabi Books

15 Sep, 16:09


ਪੁਸਤਕ ਸਮੀਖਿਆ👇🏿

Punjabi Books

04 Aug, 04:07


ਸਾਰੇ ਗਰੁੱਪਾਂ-ਚੈਨਲਾਂ ਦੇ ਲਿੰਕ:

✊🏼 ਪੰਜਾਬ-ਪੰਜਾਬੀ-ਪੰਜਾਬੀਅਤ
🗞 ਖ਼ਬਰਾਂ ਤੇ ਜਾਣਕਾਰੀ
✍️ ਸਾਹਿਤਕ ਚੈਨਲ
📚 ਪੜ੍ਹਾਈ-ਲਿਖਾਈ
🪯 ਧਾਰਮਿਕ ਤੇ ਇਤਿਹਾਸਕ
🎨 ਕਲਾ ਤੇ ਫੋਟੋਗਰਾਫ਼ੀ
🎼 ਪੰਜਾਬੀ ਗੀਤ-ਸੰਗੀਤ
🛠 ਤਕਨੀਕੀ ਤੇ ਸ਼ੋਸ਼ਲ-ਮੀਡੀਆ
🔮 ਕੁੱਝ ਹੋਰ ਟੈਲੀਗ੍ਰਾਮ ਚੈਨਲ

📣 ਫ਼ੇਸਬੁੱਕ/ਵੱਟਸੈਪ/ਯੂਟੂਪ 'ਤੇ

Punjabi Books

09 Jul, 07:07


ਇਹ ਰਾਕੇਸ਼ ਹੈ, ਜੋ ਮੁੰਬਈ ਵਿੱਚ ਰਹਿੰਦਾ ਹੈ ਅਤੇ ਇੱਕ ਵਿੰਟੇਜ ਬੁੱਕ ਸਟਾਲ ਦਾ ਮਾਲਕ ਵੀ ਹੈ ਜਿੱਥੇ ਉਹ ਹਰ ਰੋਜ਼ ਦਸ ਰੁਪਏ ਦੇ ਕਿਰਾਏ 'ਤੇ ਲੋਕਾਂ ਨੂੰ ਕਿਤਾਬਾਂ ਦਿੰਦਾ ਹੈ। ਜਦੋਂ ਇਸਨੂੰ ਪੁੱਛਿਆ ਗਿਆ ਕਿ ਤੁਸੀਂ ਇਸ ਤੋਂ ਵੱਧ ਕਮਾਈ ਵੀ ਕਰ ਸਕਦੇ ਹੋ, ਤਾਂ ਉਸਦਾ ਜਵਾਬ ਸੀ 'ਜਦੋਂ ਲੋਕ ਕਮਾਉਂਦੇ ਹਨ, ਉਹ ਉਨ੍ਹਾਂ ਚੀਜ਼ਾਂ 'ਤੇ ਜ਼ਿਆਦਾ ਖਰਚ ਕਰਦੇ ਹਨ ਜੋ ਉਹ ਚਾਹੁੰਦੇ ਹਨ, ਮੈਂ ਪਹਿਲਾਂ ਹੀ ਉਨ੍ਹਾਂ ਚੀਜ਼ਾਂ ਨਾਲ ਘਿਰਿਆ ਹੋਇਆ ਹਾਂ ਜੋ ਮੈਂ ਹਮੇਸ਼ਾ ਚਾਹੁੰਦਾ ਸੀ।' ਰਾਕੇਸ਼ ਉਨ੍ਹਾਂ ਪ੍ਰੇਮੀਆਂ ਵਿੱਚੋਂ ਇੱਕ ਹੈ ਜੋ ਜ਼ਿੰਦਗੀ ਦੀਆਂ ਬੇਲੋੜੀਆਂ ਚਿੰਤਾਵਾਂ ਤੋਂ ਦੂਰ ਰਹਿੰਦੇ ਹਨ, ਤੇ ਅਜਿਹਾ ਕੰਮ ਕਰਦੇ ਹਨ ਜੋ ਉਹਨਾਂ ਨੂੰ ਖੁਸ਼ ਕਰਦਾ ਹੈ।

Punjabi Books

12 May, 17:38


ਟੈਂ ਟੈਂ ਟੈਂਅਅਅ...

3,320

subscribers

114

photos

4

videos