HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ @dr_gogi Channel on Telegram

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

@dr_gogi


HINDI PUNJABI SAYARI (Punjabi)

ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ ਚੈਨਲ 'HINDI PUNJABI SAYARI' ਉਨਹਾਂ ਲਈ ਇੱਕ ਸਥਾਨ ਹੈ ਜੋ ਹਿੰਦੀ ਅਤੇ ਪੰਜਾਬੀ ਭਾਸ਼ਾ ਵਿਚ ਕਵਿਤਾਵਾਂ, ਸ਼ਾਇਰੀ ਅਤੇ ਲੇਖਕੀ ਸਾਮਗਰੀ ਦੀ ਿਸ਼ਅਰਿਂਗ ਕਰਦੇ ਹਨ। ਇਹ ਚੈਨਲ 'dr_gogi' ਵਲੋਂ ਚਲਾਇਆ ਜਾਂਦਾ ਹੈ ਅਤੇ ਹਰ ਰੋਜ ਨਵੀਨਤਮ ਪੋਸਟ ਨੂੰ ਹਿੱਲਾ ਰਹਾ ਹੈ। ਜੇ ਤੁਸੀਂ ਕਵਿਤਾਵਾਂ ਅਤੇ ਸ਼ਾਇਰੀ ਦੀ ਸੁਣੀ ਹੈ ਅਤੇ ਉਨਾਂ ਦੇ ਸਭ ਤੋਂ ਵਧੀਆ ਰੂਪ ਨੂੰ ਸ਼ੇਅਰ ਕਰਨ ਦੀ ਖੋਜ ਵਿਚ ਹੋ ਤਾਂ 'HINDI PUNJABI SAYARI' ਚੈਨਲ ਤੁਹਾਡਾ ਪਸੰਦੀਦਾ ਸਥਾਨ ਹੋ ਸਕਦਾ ਹੈ। ਇਸ ਵਿਚ ਸੁਨੇਹੇ ਵੀ ਸ਼ਾਮਲ ਹੁੰਦੇ ਹਨ ਜੋ ਆਪਣੀ ਭਾਵਨਾਵਾਂ ਅਤੇ ਵਿਚਾਰ ਵੰਚ ਕਿਰਦਾਰ ਨੂੰ ਅਭਿਨਾਦਿਤ ਕਰਦੇ ਹਨ। ਇਸ ਚੈਨਲ ਨਾਲ ਜੁੜਣ ਲਈ 'dr_gogi' ਨੇ ਉਨਾਂ ਨੂੰ ਮੀਟ ਕਰਨ ਅਤੇ ਉਨ੍ਹਾਂ ਦੇ ਮੇਲ ਸੰਪਰਕ ਕਰਨ ਲਈ ਆਪਣਾ ਟੈਲੀਗ੍ਰਾਮ ਚੈਨਲ ਲਿੰਕ ਸਾਂਝਾ ਕੀਤਾ ਹੈ।

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

16 Nov, 15:49


ਮਿੱਠਾ ਸੁਰ ਵੇ ਰਬਾਬੇ ਦਾ
ਪੱਗ 'ਕੱਲਾ ਕੱਪੜਾ ਹੀ ਨਾ
ਪੂਰਾ ਨਕਸ਼ਾ ਪੰਜਾਬੇ ਦਾ ~

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

16 Nov, 15:42


ਸੋਹਣੇ ਲੱਗਦੇ ਗੁੰਦੇ ਹੋਏ ਸਰੀਰ ਜਵਾਨਾਂ ਦੇ,
ਜਿਹੜੇ ਪਾਸਿਓਂ ਲੰਘੇ ਚਰਚੇ ਹੋਣ ਤੂਫਾਨਾਂ ਦੇ,
ਆਖਰ ਨੂੰ ਕੰਮ ਆਉਣੀ ਜਿਹੜੀ ਖਾਧੀ ਚੂਰੀ ਏ,
ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜਰੂਰੀ ਏ.....

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

16 Nov, 15:28


1)ਜਿਹੜਾ ਮੱਲ ਅਖਾੜੇ ਵਿਚ ਨਿੱਤ ਢਹਿਦਾ
...............
2)ਚੱਤੋ ਪਹਿਰ ਨੇ ਸਦਾ ਹੀ ਮਸਤ ਰਹਿੰਦੇ
ਲਈਆਂ ਜਿਨ੍ਹਾਂ ਨੇ ਧਾਰ ਫ਼ਕੀਰੀਆਂ ਨੇ..
ਨਿੰਦਿਆਂ ਕਰਨ ਜੋ ਆਪਣੇ ਮੁਰਸ਼ਦਾਂ ਦੀ
ਪਾਉਂਦੇ ਕਦੇ ਨਾ ਜੱਗ ਤੇ ਪੂਰੀਆਂ ਨੇ...
ਰਾਜਲਹੇੜੀ ਉਹ ਖੇਡਦੇ ਖੇਡ ਕੌਡੀ
ਦੁੱਧਾਂ ਨਾਲ ਜੋ ਖਾਂਦੇ ਪੰਜੀਰੀਆਂ ਨੇ......

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

16 Nov, 13:29


ਸੋਹਣੀ ਏਸ ਪੰਜਾਬ ਦੀ ਧਰਤ ਉੱਤੇ,
ਨਾਨਕ ਜਹੇ ਹੋਏ ਪੂਰੇ ਪੀਰ ਵੀ ਹਨ ।
ਚਿਸ਼ਤੀ , ਸ਼ਾਹ ਹੁਸੈਨ, ਗੁਰਦਾਸ, ਛੱਜੂ,
ਕਾਹਨੇ ਭਗਤ ਜਿਹੇ ਹੋਏ ਫ਼ਕੀਰ ਵੀ ਹਨ ।
ਤੀਰਥ ਰਾਮ ਜੀ ਮਸਤ ਅਲਮਸਤ ਹੋਏ,
ਅਰਜਨ ਗੁਰੂ ਜਹੇ ਗਹਿਰ-ਗੰਭੀਰ ਵੀ ਹਨ ।
ਕਲਗੀਧਰ ਤੇ ਸ਼ੇਰਿ-ਪੰਜਾਬ ਵੀ ਹਨ,
ਨਲੂਏ, ਭੱਟੀ ਵਰਗੇ ਮਰਦ ਬੀਰ ਵੀ ਹਨ ।

ਜਲ੍ਹਣ ਜੱਟ, ਸ਼ਾਹ ਫ਼ਜ਼ਲ ਤੇ ਸ਼ਾਹ ਵਾਰਸ,
ਬੁਲ੍ਹੇ ਜਿਹੇ ਹਨ ਜਾਦੂ-ਬਿਆਨ ਜਿਸ ਦੇ ।
ਕਿਉਂ ਨਾ ਏਸ ਪੰਜਾਬ ਤੇ ਫ਼ਖ਼ਰ ਕਰੀਏ,
ਕਿੱਕਰ ਸਿੰਘ, ਗ਼ੁਲਾਮ, ਭਲਵਾਨ ਜਿਸ ਦੇ ।

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

08 Nov, 23:58


kandeya Naal Nahin Uljhi da
na Phullan Te Haq dharida
bus Hawa Hi Ho jayda
Duniya vicho gujarn Lagya

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

02 Nov, 10:49


https://t.me/gogisaraokakrala

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

02 Nov, 06:48


ਹੁਸਨ ਤੇ ਮਾਣ ਕਿਹਾ, ਇਸ਼ਕ ਦਾ ਦਾਅਵਾ ਕਾਹਦਾ
ਕੁਝ ਵੀ ਜਦ ਆਪਣਾ ਨਹੀਂ ਹੈ ਤਾਂ ਦਿਖਾਵਾ ਕਾਹਦਾ,
ਜੇ ਸਿਮਟ ਮੈ ਨਾ ਸਕਾਂ,ਮੇਰਾ ਸਮਰਪਣ ਕੈਸਾ
ਸਾਂਭ ਮੈਨੂੰ ਨਾ ਸਕੇ, ਤੇਰਾ ਕਲਾਵਾ ਕਾਹਦਾ,
ਜੇ ਮਿੱਥੇ ਛਿਣ ਤੋਂ ਇਧਰ ਨਾ ਹੀ ਉਧਰ ਹੋ ਸਕਦੀ
ਮੌਤ ਫਿਰ ਦਿੰਦੀ ਭਲਾ ਮੈਨੂੰ ਡਰਾਵਾ ਕਾਹਦਾ .....
🍀 ਵਿਜੇ ਵਿਵੇਕ ਜੀ 🍀

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

08 Oct, 15:10


ਸੌ ਯਾਰਾਂ ਦੀ ਯਾਰੀ ਨਾਲੋਂ ਇੱਕ ਹੰਜੂ ਦੀ ਯਾਰੀ ਚੰਗੀ
ਇਸ਼ਕ ਦੀ ਬਾਜ਼ੀ ਜਿੱਤਣ ਨਾਲੋਂ ਇਸ਼ਕ ਦੀ ਬਾਜ਼ੀ ਹਾਰੀ ਚੰਗੀ
ਸ਼ਿਵ ਕੁਮਾਰ ਬਟਾਲਵੀ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

06 Oct, 10:31


ਆਪਣੀ ਜਾਚੇ ਤਾਂ ਉਹ ਵੱਡੇ ਘਰ ਜਾਂਦਾ ਹੈ
ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਹੈ

ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ
ਬੇਸ਼ਰਮਾਂ ਦਾ ਨੀਂਵੀਂ ਪਾ ਕੇ ਸਰ ਜਾਂਦਾ ਹੈ

ਮਾਂ ਬੋਲੀ, ਮਾਂ ਜਾਣਨੀ, ਧਰਤੀ ਮਾਤਾ ਕੋਲੋਂ
ਟੁੱਟ ਕੇ ਬੰਦਾ ਮਰਦਾ-ਮਰਦਾ ਮਰ ਜਾਂਦਾ ਹੈ

ਬਹੁਤੀ ਵਾਰੀ ਜਾਗਦਿਆਂ ਨਹੀਂ ਹਿੰਮਤ ਪੈਂਦੀ
ਸੁਪਨੇ ਅੰਦਰ ਜੋ ਕੁਝ ਬੰਦਾ ਕਰ ਜਾਂਦਾ ਹੈ

ਰੱਬਾ ਰੱਬਾ ਕੂਕਦਿਆਂ ਪਿੰਡ ਮਰ ਚੱਲੇ ਨੇ
ਕਾਲਾ ਬੱਦਲ ਸ਼ਹਿਰਾਂ ਉੱਤੇ ਵ੍ਹਰ ਜਾਂਦਾ ਹੈ

ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ
ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਹੈ

ਉੱਚੀ ਉੱਚੀ ਬੋਲ ਰਿਹਾ ਏਂ , ਇਹ ਨਾ ਭੁੱਲੀਂ
ਦਿਲ ਮਾਸੂਮ ਪਰਿੰਦਾ , ਏਦਾਂ ਡਰ ਜਾਂਦਾ ਹੈ
✍🏻 Gurbhajan Gill

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

28 Sep, 03:46


ਤੂਆਰਫ ਰੋਗ ਬਣ ਜਾਏ ਤੋ ਉਸਕੋ ਭੂਲਨਾ ਬਿਹਤਰ
ਤਾਲੁਕ ਬੋਝ ਬਣ ਜਾਏ ਤੋ ਉਸਕੋ ਤੋੜਨਾ ਅੱਛਾ,
ਵੋ ਅਫਸਾਨਾ ਜਿਸੇ ਅੰਜਾਮ ਤਕ ਲਾਨਾ ਨਾ ਹੋ ਮੁਮਕਿਨ
ਉਸੇ ਇੱਕ ਖੂਬਸੂਰਤ ਮੋੜ ਦੇ ਕਰ ਛੋੜਨਾ ਅੱਛਾ...
ਸਾਹਿਰ ਲੁਧਿਆਣਵੀ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

16 Sep, 05:03


ਨਿੱਤ ਨਵੀਂ ਖੁਸ਼ੀ ਤੇਰੇ ਬੂਹੇ ਤੇ ਖਲੋਵੇ,
ਰੱਬ ਕਰੇ ਤੇਰਾ ਹਰ ਖਾਬ ਸੱਚ ਹੋਵੇ,
ਤੂ ਇੰਨੇ ਸਾਲ ਜੀਵੇਂ ਅਸੀਂ ਕਰਦੇ ਦੁਆ,
ਜੀਹਦੀ ਤਾਰਿਆਂ ਦੇ ਵਾਂਗੂ ਕਦੇ ਗਿਣਤੀ ਨਾ ਹੋਵੇ,

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

10 Sep, 02:29


ਜਿਹਨੂੰ ਦਿਲ ਤੋਂ ਵੱਖ ਨੀਂ ਕੀਤਾ
ਉਹ ਵੀ ਕਹਿੰਦਾ ਕੱਖ ਨੀਂ ਕੀਤਾ
ਮੇਰੇ ਕੋਲ ਵੀ ਸਿਫਰਾਂ ਹੈ ਸਨ
ਪਰ ਮੈਂ 100 ਨੂੰ ਲੱਖ ਨੀਂ ਕੀਤਾ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

09 Sep, 15:52


ਮੈਥੋਂ ਸੋਹਣਾ ਨਹੀਂ ਕੋਈ ਵੀ ਜੰਮ ਸਕਦਾ ਹਰ ਇੱਕ ਬੰਦੇ ਨੂੰ ਇਹ ਗਰੂਰ ਹੁੰਦਾ
ਮੇਰੇ ਸਾਹਮਣੇ ਰੱਬ ਨੀ ਝਾਕ ਸਕਦਾ ਬੈਲੀ ਬੰਦੇ ਨੂੰ ਇਹ ਫਤੂਰ ਹੁੰਦਾ
ਲੰਮੀ ਜ਼ਿੰਦਗੀ ਕਦੇ ਨੀਂ ਭੋਗ ਸਕਦਾ ਮਾੜੇ ਕੰਮਾਂ ਵਿੱਚ ਜਿਹੜਾ ਮਸ਼ਹੂਰ ਹੁੰਦਾ
ਮੱਖਣ ਬਰਾੜਾ ਜੇ ਕਤਲ ਵੀ ਕਰਨ ਦੋਵੇਂ ਨਾਲ ਜੱਟ ਦੇ ਮਜਬੀ ਜਰੂਰ ਹੁੰਦਾ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

09 Sep, 15:47


ਮੀਆਂ ਬੀਵੀ ਦੀ ਜ਼ਿੰਦਗੀ ਨਰਕ ਬਣ ਜੇ
ਕਰਦਾ ਇੱਕ ਜੇ ਦੂਜੇ ਤੇ ਸ਼ੱਕ ਹੋਵੇ
ਬਹੁਤਾ ਚਿਰ ਉਹ ਸਹੁਰਿਆਂ ਦੇ ਨਹੀਂ ਵੱਸਦੀ
ਜਿਹੜੀ ਤੀਮੀ ਨੂੰ ਪੇਕਿਆਂ ਦੀ ਚੱਕ ਹੋਵੇ
ਹੁਣ ਤੱਕ ਲਿਖ ਕੇ ਕਈ ਕਾਪੀਆਂ ਭਰ ਦਿੰਦਾ
ਜੋਰਾ ਸਿੰਘ ਨੇ ਲਿਖਣਾ ਜੇ ਗੱਪ ਹੋਵੇ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

08 Sep, 16:21


ਧੁੱਪ ਵਾਂਗ ਧਰਤੀ ਤੇ ਖਿੜ ਜਾਣਾ
ਤੇ ਫਿਰ ਗਲਵੱਕੜੀ ਚ ਸਿਮਟ ਜਾਣਾ
ਬਾਰੂਦ ਵਾਂਗ ਭੜਕ ਉੱਠਣਾ
ਤੇ ਚੋਂਹ ਕੁੰਟਾਂ ਅੰਦਰ ਗੂੰਜ ਜਾਣਾ
ਜੀਣ ਦਾ ਇਹੋ ਹੀ ਸਲੀਕਾ ਹੁੰਦਾ ਹੈ
ਪਿਆਰ ਕਰਨਾ ਤੇ ਜੀਣਾ
ਉਨਾਂ ਨੂੰ ਕਦੇ ਨਹੀਂ ਆਉਣਾ
ਜਿਨਾਂ ਨੂੰ ਜ਼ਿੰਦਗੀ ਨੇ ਬਾਣੀਏ ਬਣਾ ਦਿੱਤਾ
ਅਵਤਾਰ ਪਾਸ਼
9 ਸਤੰਬਰ 1950 -23 ਮਾਰਚ 1988

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

26 Aug, 15:39


ਜਿੱਦਣ ਦੀ ਘਰ ਵਿੱਚ ਆਈ ਵੇ
ਤੂੰ ਫਿਰਦਾ ਭੇਤ ਛੁਪਾਈ ਵੇ
ਨਾ ਕੋਈ ਚਾਚੀ ਨਾ ਕੋਈ ਤਾਈ ਵੇ
ਬਾਬਿਆਂ ਦਾ ਭਰਿਆ ਵੇਹੜਾ ਵੇ
ਮੈਂ ਸਸੋ ਪੰਜ ਵਿੱਚ ਰਹਿਨੀ ਆਂ ਅਸਲੀ ਆ ਬਾਪੂ ਕਿਹੜਾ ਵੇ.....

ਹੋ ਗਏ ਨੇ ਕਾਫੀ ਸਾਲ ਕੁੜੇ
ਦਲੀਏ ਤੋਂ ਬਣ ਗਈ ਦਾਲ ਕੁੜੇ
ਕੀ ਲੈਣਾ ਛੱਡ ਖਿਆਲ ਕੁੜੇ
ਤੂੰ ਰਾਮ ਦੀ ਲੀਲਾ ਦੇਖੀ ਜਾ
ਸਾਰੇ ਹੀ ਬਾਪੂ ਲੱਗਦੇ ਨੇ
ਨਿਉ ਨਿਉ ਕੇ ਮੱਥਾ ਟੇਕੀ ਜਾ...

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

19 Aug, 16:45


ਰੰਗ ਸੋਹਣਾ ਵੇ ਸੰਧੂਰੀ ਪੱਗ ਦਾ
ਯਾਰ ਬਿਮਾਰ ਪਿਆ
ਮੇਰਾ ਤੀਆਂ ਚ ਨੀ ਜੀ ਲੱਗਦਾ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

19 Aug, 07:06


ਯਾਦਾਂ ਵਾਲੇ ਉੱਡਣੇ ਪੰਛੀ,ਜਦ ਦਿਲ ਦੇ ਵਿਹੜੇ ਆ ਜਾਂਦੇ ਨੇ,
ਉੱਡਦੇ ਬਹਿੰਦੇ ਚੁੱਪ ਚੁਪੀਤੇ,ਦਿਲ ਦੀ ਤਾਰ ਹਿਲਾ ਜਾਂਦੇ ਨੇ
ਬਸਤਾ,ਇੱਕ ਬੈਠਣ ਲਈ ਬੋਰੀ,ਸਭ ਕੁਝ ਮੋਢੇ ਤੇ ਟਿਕ ਜਾਵੇ
ਜਦੋਂ ਜਮਾਤੀ ਪੰਜਵੀਂ ਵਾਲੇ ਹੁਣ ਵੀ ਚੇਤੇ ਆ ਜਾਂਦੇ ਨੇ
ਜਰਬਾਂ ਤੇ ਤਕਸੀਮਾਂ ਨੂੰ ਮੈਂ ਜ਼ਿੰਦਗੀ ਵਿੱਚੋਂ ਖਾਰਜ ਰੱਖਿਆ
ਏਸੇ ਕਰਕੇ ਸ਼ਾਇਦ ਮੇਰੇ ਅੰਬਰ ਵੱਲ ਨੂੰ ਰਾਹ ਜਾਂਦੇ ਨੇ
ਗੁਰਭਜਨ ਗਿੱਲ

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

15 Aug, 14:50


ਕੁਛ ਦਿਨ ਗਰ ਜਿੰਦਗਾਨੀ ਔਰ ਹੈ,
ਹਮਨੇ ਭੀ ਮਨ ਮੇਂ ਠਾਨੀ ਔਰ ਹੈ l
ਗਾਲਿਬ......

HINDI PUNJABI SAYARI ਹਿੰਦੀ ਪੰਜਾਬੀ ਸ਼ਾਇਰੀ ਅਤੇ ਕਵਿਤਾ

12 Aug, 15:06


ਇੱਕ ਚਾਕ ਹੋ ਤੋ ਸੀਅ ਲੂੰ ਹਮਦਮ ਗਿਰੇ ਬਾਂ ਆਪਣਾ
ਜਾਲਿਮ ਨੇ ਫਾੜ ਡਾਲਾ ਹੈ ਤਾਰ ਤਾਰ ਕਰਕੇ....

1,288

subscribers

15

photos

1

videos